ਪੈਰਿਸ, 23 ਅਪ੍ਰੈਲ, (ਪੋਸਟ ਬਿਉਰੋ)- ਫਰਾਂਸ ਦੇ ਰਾਸ਼ਟਰਪਤੀ ਦੀ ਚੋਣ ਦੇ ਲਈ ਪਹਿਲੇ ਦੌਰ ਲਈ ਅੱਜ ਵੋਟਿੰਗ ਹੋਈ। ਇਸ ਵਾਰੀ ਰਾਸ਼ਟਰਪਤੀ ਅਹੁਦੇ ਲਈ 11 ਉਮੀਦਵਾਰ ਮੈਦਾਨ ਵਿੱਚ ਹਨ। ਪਹਿਲੇ ਦੌਰ ਵਿੱਚ ਸਭ ਤੋਂ ਵੱਧ ਵੋਟਾਂ ਲੈਣ ਵਾਲੇ 2 ਉਮੀਦਵਾਰ ਅਗਲੇ ਦੌਰ ਵਿੱਚ ਪੁੱਜਣਗੇ, ਜਿਸ ਦੇ ਲਈ 7 ਮਈ ਨੂੰ ਵੋਟਾਂ ਪੈਣਗੀਆਂ।
ਇਸ ਵੇਲੇ ਰਾਸ਼ਟਰਪਤੀ ਅਹੁਦੇ ਵਾਸਤੇ ਮੁੱਖ ਤੌਰ ਉੱਤੇ 4 ਉਮੀਦਵਾਰਾਂ ਵਿੱਚ ਸਖਤ ਟੱਕਰ ਹੈ, ਜਿਨ੍ਹਾਂ ਵਿੱਚ ਕੰਜਰਵੇਟਿਵ ਪਾਰਟੀ ਦੇ ਫਰਾਂਸਵਾ ਫਿੱਲਨ, ਸੱਜੇ ਪੱਖੀ ਮੇਰਿਨ ਲੇ ਪੇਨ, ਉਦਾਰ ਮੱਧ ਮਾਰਗੀ ਇਮਾਨੁਏਲ ਮਕਰੋਨ ਅਤੇ ਖੱਬੇ ਪੱਖੀ ਮੋਲੇਂਨਕੋਨ ਸ਼ਾਮਲ ਹਨ। ਫਰਾਂਸ ਦੇ ਮੌਜੂਦਾ ਰਾਸ਼ਟਰਪਤੀ ਦੂਸਰੇ ਕਾਰਜਕਾਲ ਲਈ ਚੋਣ ਨਹੀਂ ਲੜ ਰਹੇ। ਫਰਾਂਸ ਦੇ ਇਤਿਹਾਸ ਵਿੱਚ ਅਜਿਹਾ ਕਰਨ ਵਾਲੇ ਉਹ ਪਹਿਲੇ ਨੇਤਾ ਹਨ। ਦੇਸ਼ ਦੇ ਕਰੀਬ 67 ਹਜ਼ਾਰ ਵੋਟਿੰਗ ਕੇਂਦਰਾਂ ਉੱਤੇ ਕਰੀਬ 4.7 ਕਰੋੜ ਲੋਕ ਵੋਟ ਅਧਿਕਾਰ ਦੀ ਵਰਤੋਂ ਕਰ ਰਹੇ ਸਨ। ਵੀਰਵਾਰ ਹੋਏ ਅੱਤਵਾਦੀ ਹਮਲੇ ਨੂੰ ਵੇਖਦਿਆਂ ਪੂਰੇ ਦੇਸ਼ ਵਿੱਚ 50 ਹਜ਼ਾਰ ਪੁਲਿਸ ਮੁਲਾਜ਼ਮਾਂ ਤੇ 7 ਹਜ਼ਾਰ ਸੈਨਿਕ ਤਾਇਨਾਤ ਕੀਤੇ ਗਏ ਸਨ।
#punjabinews
No comments:
Post a Comment