Monday, April 24, 2017

ਇੰਡੀਆਨਾ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਮਾਨਤਾ ਦਾ ਮਤਾ ਪਾਸ






ਵਾਸ਼ਿੰਗਟਨ, 24 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ਦੇ ਸੂਬੇ ਇੰਡੀਆਨਾ ਨੇ ਸਰਬ ਸੰਮਤੀ ਨਾਲ ਸਿੱਖ ਭਾਈਚਾਰੇ ਵੱਲੋਂ ਅਮਰੀਕਾ ਲਈ ਪਾਏ ਮਹੱਤਵ ਪੂਰਨ ਯੋਗਦਾਨ ਨੂੰ ਮਾਨਤਾ ਦੇਣ ਦਾ ਮਤਾ ਪਾਸ ਕੀਤਾ ਹੈ। ਇਸ ਮਤੇ ‘ਚ ਕਿਹਾ ਗਿਆ ਹੈ ਕਿ ਕੌਮੀ ਸਿੱਖ ਦਿਵਸ ਅਤੇ ਵਿਸਾਖੀ ਮੌਕੇ ਇੰਡੀਆਨਾ ਸੈਨੇਟ ਅਮਰੀਕੀ ਸਿੱਖਾਂ ਵੱਲੋਂ ਦੇਸ਼ ਭਰ ‘ਚ ਅਤੇ ਇੰਡੀਆਨਾ ਸੂਬੇ ਲਈ ਪਾਏ ਮਹੱਤਵ ਪੂਰਨ ਯੋਗਦਾਨ ਨੂੰ ਮਾਨਤਾ ਦਿੰਦੀ ਹੈ।
ਬੀਤੇ ਦਿਨੀਂ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਮਤਾ ਇੰਡੀਆਨਾ ਰਾਜ ਦੇ ਲੈਫਟੀਨੈਂਟ ਗਵਰਨਰ ਸੁਜ਼ੇਨ ਕਰੋਚ ਵਲੋਂ ਪੇਸ਼ ਕੀਤਾ ਗਿਆ। ਸਿੱਖ ਭਾਈਚਾਰੇ ਦੇ ਆਗੂ ਅਤੇ ਸਿੱਖਸ ਪਲੀਟੀਕਲ ਕਮੇਟੀ ਦੇ ਚੇਅਰਮੈਨ ਗੁਰਿੰਦਰ ਸਿੰਘ ਖਾਲਸਾ ਨੇ ਸੈਨੇਟ ਦੇ ਇਜਲਾਸ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ। ਕੱਲ੍ਹ ਜਾਰੀ ਬਿਆਨ ‘ਚ ਕਿਹਾ ਗਿਆ ਕਿ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਨ ਨੇ ਮਤੇ ਲਈ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਪਹਿਲੀ ਵਾਰ ਗਵਰਨਰ ਏਰਿਕ ਹਾਲਕੌਥ ਨਾਲ 15 ਮਈ 2017 ਨੂੰ ਕੌਮੀ ਸਿੱਖਸ ਅਤੇ ਵਿਸਾਖੀ ਦਿਵਸ ਵੀ ਮਨਾਇਆ ਜਾਵੇਗਾ। ਗੁਰਿੰਦਰ ਸਿੰਘ, ਜਿਸ ਨੇ ਇਸ ਕਾਰਜ ਲਈ ਮਦਦ ਕੀਤੀ, ਕਿਹਾ ਕਿ ਅਮਰੀਕਾ ‘ਚ ਸਿੱਖਾਂ ਦੇ ਇਤਿਹਾਸ ‘ਚ ਮਤੇ ਦਾ ਪਾਸ ਹੋਣਾ ਮਹੱਤਵ ਪੂਰਨ ਪੜਾਅ ਹੈ। ਅਮਰੀਕਾ ‘ਚ ਇਹ ਸਿੱਖਾਂ ਲਈ ਕੁਝ ਵਿਸ਼ੇਸ਼ ਅਤੇ ਮਹੱਤਵ ਪੂਰਨ ਸ਼ੁਰੂਆਤ ਹੈ। ਗੁਰਿੰਦਰ ਸਿੰਘ ਨੇ ਆਸ ਪ੍ਰਗਟਾਈ ਕਿ ਇਨ੍ਹਾਂ ਯਤਨਾਂ ਨਾਲ ਸਿੱਖਾਂ ਦੇ ਨਿਰਸਵਾਰਥ ਸੇਵਾ ਕਰਨ ਵਾਲੀ ਭਾਵਨਾ ਦੇ ਸੱਭਿਆਚਾਰ ਦਾ ਵਿਸਥਾਰ ਹੋਵੇਗਾ।










#punjabinews

No comments:

Post a Comment