ਕਰੀਨਾ ਕਪੂਰ ਖਾਨ, ਇਨ੍ਹੀਂ ਦਿਨੀਂ ਰੀਆ ਕਪੂਰ ਦੀ ਫਿਲਮ ‘ਵੀਰੇ ਦੀ ਵੈਡਿੰਗ’ ਦੇ ਲਈ ਆਪਣਾ ਭਾਰ ਘੱਟ ਕਰ ਰਹੀ ਹੈ। ਇੱਕ ਰਿਪੋਰਟ ਅਨੁਸਾਰ ਕਰੀਨਾ ਨੂੰ ਇੱਕ ਹੋਰ ਪ੍ਰੋਜੈਕਟ ਦੇ ਲਈ ਵੀ ਅਪਰੋਚ ਕੀਤਾ ਗਿਆ ਹੈ। ਇਹ ਪ੍ਰੋਜੈਕਟ ਕੀ ਹੈ, ਇਸ ਬਾਰੇ ਵਿੱਚ ਅਜੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ, ਪਰ ਇੰਨਾ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਇੱਕ ਕੋ-ਪ੍ਰੋਡਕਸ਼ਨ ਵਿੱਚ ਲੇਖਕ ਦੇ ਕਿਰਦਾਰ ਦੀ ਪੇਸ਼ਕਸ਼ ਹੋਈ ਹੈ। ਇਹ ਪ੍ਰੋਜੈਕਟ ਅਜੇ ਆਪਣੇ ਸ਼ੁਰੂ ਦੇ ਪੜਾਅ ਵਿੱਚ ਹੈ, ਪਰ ਅਜਿਹੀ ਵੀ ਚਰਚਾ ਹੈ ਕਿ ਇਸ ਦੇ ਲਈ ਕਰੀਨਾ ਨੂੰ ਛੇ ਕਰੋੜ ਰੁਪਏ ਦਿੱਤੇ ਜਾਣਗੇ।
ਕੁਝ ਦਿਨ ਪਹਿਲਾਂ ਇਹ ਸੁਣਨ ਨੂੰ ਮਿਲਿਆ ਸੀ ਕਿ ਕਰੀਨਾ ਅਤੇ ਕਰਣ ਜੌਹਰ ਇਕੱਠੇ ਰੋਮ-ਕਾਮ ਫਿਲਮ ਕਰਨ ਜਾ ਰਹੇ ਹਨ, ਹਾਲਾਂਕਿ ਬਾਅਦ ਵਿੱਚ ਇਹ ਅਫਵਾਹ ਨਿਕਲੀ। ਦਰਅਸਲ ਦੋਵੇਂ ਹੀ ਆਪਣੇ ਬੱਚਿਆਂ ਦੇ ਨਾਲ ਬਿਜ਼ੀ ਹਨ। ਖੈਰ, ਦੇਖਣਾ ਹੁਣ ਇਹ ਹੈ ਕਿ ਕਰੀਨਾ ਪਹਿਲਾਂ ਕਿਸ ਫਿਲਮ ਵਿੱਚ ਨਜ਼ਰ ਆਉਂਦੀ ਹੈ।
#punjabinews
No comments:
Post a Comment