Monday, April 24, 2017

ਨਿਊ ਯਾਰਕ ਦੇ ਸਿਟੀ ਹਾਊਸ ਵਿੱਚ ਲੱਗੀ ਅੱਗ ਕਾਰਨ 5 ਹਲਾਕ





 ਮਰਨ ਵਾਲਿਆਂ ਵਿੱਚ 3 ਬੱਚੇ ਵੀ ਸ਼ਾਮਲ


ਨਿਊ ਯਾਰਕ, 24 ਅਪਰੈਲ (ਪੋਸਟ ਬਿਊਰੋ) : ਗਰਮੀਆਂ ਦੀ ਦੁਪਹਿਰ ਵਿੱਚ ਇੱਕ ਘਰ ਵਿੱਚ ਅੱਗ ਲੱਗ ਜਾਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ ਮਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਸਨ। ਜਾਂਚਕਾਰ ਇਹ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੇ ਹਨ ਕਿ ਆਖਿਰਕਾਰ ਇਹ ਅੱਗ ਕਿਉਂ ਲੱਗੀ।
ਅੱਗ ਕੁਈਨਜ਼ ਵਿੱਲੇਜ ਵਿੱਚ ਮੱਧਵਰਗੀ ਇਕਹਿਰੇ ਪਰਿਵਾਰਾਂ ਵਾਲੇ ਘਰਾਂ ਵਿੱਚੋਂ ਹੀ ਇੱਕ ਵਿੱਚ ਐਤਵਾਰ ਦੁਪਹਿਰ ਨੂੰ ਲੱਗੀ। ਅਧਿਕਾਰੀਆਂ ਵੱਲੋਂ ਇਹ ਪਤਾ ਲਾਉਣ ਦੀ ਕੋਸਿਸ ਵੀ ਕੀਤੀ ਜਾ ਰਹੀ ਹੈ ਕਿ ਪੀੜਤ ਕੌਣ ਸਨ ਤੇ ਜਾਂ ਫਿਰ ਉਨ੍ਹਾਂ ਦਾ ਆਪਸ ਵਿੱਚ ਕੋਈ ਸਬੰਧ ਸੀ ਜੇ ਸੀ ਤਾਂ ਉਹ ਕੀ ਸੀ। ਮ੍ਰਿਤਕਾਂ ਵਿੱਚ 2 ਤੋਂ 21 ਸਾਲ ਤੱਕ ਦੇ ਲੋਕ ਸ਼ਾਮਲ ਸਨ ਤੇ ਇੱਕ ਇਨ੍ਹਾਂ ਨਾਲੋਂ ਥੋੜ੍ਹੀ ਵੱਡੀ ਉਮਰ ਦਾ ਸੀ।
ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ ਕਿ ਅੱਗ ਕਿਵੇਂ ਲੱਗੀ। ਇੱਕ ਘਰ ਦੇ ਪਿੱਛਿਓਂ ਇੱਕ ਅਧਸੜੀ ਕਾਰ ਬਰਾਮਦ ਹੋਈ ਹੈ ਤੇ ਚਸ਼ਮਦੀਦਾਂ ਨੇ ਉੱਚੇ ਧਮਾਕੇ ਹੋਣ ਦੀ ਆਵਾਜ਼ ਵੀ ਸੁਣੀ। ਪਰ ਫਾਇਰ ਕਮਿਸ਼ਨਰ ਡੇਨੀਅਲ ਨਾਇਗਰੋ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਲੱਗ ਰਿਹਾ ਕਿ ਕੋਈ ਧਮਾਕਾ ਹੋਇਆ ਸੀ।










#punjabinews

No comments:

Post a Comment