ਓਨਟਾਰੀਓ, 24 ਅਪਰੈਲ (ਪੋਸਟ ਬਿਊਰੋ) : ਅਗਲੇ ਸਾਲ ਪ੍ਰੋਵਿੰਸ਼ੀਅਲ ਮੁਹਿੰਮ ਦੌਰਾਨ ਪ੍ਰੀਮੀਅਰ ਕੈਥਲੀਨ ਵਿੰਨ ਨੇ ਆਪਣੀ ਸਰਕਾਰ ਲਈ ਤਿੰਨ ਤਰਜੀਹਾਂ ਦੱਸੀਆਂ, ਜੋ ਸਨ ਟਰੰਪ, ਟਰੇਡ ਤੇ ਤਕਨਾਲੋਜੀ।
ਸੋਮਵਾਰ ਨੂੰ ਹੈਮਿਲਟਨ ਵਿੱਚ ਭਾਸ਼ਣ ਦਿੰਦਿਆਂ ਵਿੰਨ ਨੇ ਘੱਟ ਆਮਦਨ ਵਾਲੇ ਓਨਟਾਰੀਓ ਵਾਸੀਆਂ ਦੀ ਮਦਦ ਲਈ ਬੇਸਿਕ ਇਨਕਮ ਪਾਇਲਟ ਪ੍ਰੋਜੈਕਟ ਲਾਂਚ ਕੀਤਾ। ਉਨ੍ਹਾਂ ਸੰਕੇਤ ਦਿੱਤਾ ਕਿ 7 ਜੂਨ, 2018 ਨੂੰ ਹੋਣ ਵਾਲੀਆਂ ਚੋਣਾਂ ਵਿੱਚ ਵੀ ਉਹ ਇਹੋ ਰੁਝਾਨ ਜਾਰੀ ਰੱਖੇਗੀ। ਲਿਊਨਾ ਸਟੇਸ਼ਨ ਵਿਖੇ ਪ੍ਰੀਮੀਅਰ ਨੇ ਆਖਿਆ ਕਿ ਅਸੀਂ ਸਿਰਫ ਇਹ ਅੰਦਾਜ਼ਾ ਹੀ ਨਹੀਂ ਲਗਾ ਸਕਦੇ ਕਿ ਰਾਸ਼ਟਰਪਤੀ ਡੌਨਲਡ ਟਰੰਪ ਸਹੀ ਕੰਮ ਕਰਨਗੇ ਤੇ ਹਮੇਸ਼ਾਂ ਸਹੀ ਫੈਸਲੇ ਹੀ ਕਰਨਗੇ। ਇਹ ਵੀ ਕਿਆਸ ਨਹੀਂ ਲਾਏ ਜਾ ਸਕਦੇ ਕਿ ਕੱਲ੍ਹ ਨੂੰ ਨੌਕਰੀਆਂ ਓਨਟਾਰੀਓ ਵਾਸੀਆਂ ਨੂੰ ਹੀ ਮਿਲਣਗੀਆਂ। ਸਰਕਾਰ ਕੋਲ ਕੋਈ ਠੋਸ ਯੋਜਨਾ ਜ਼ਰੂਰ ਹੋਣੀ ਚਾਹੀਦੀ ਹੈ। ਇੱਕ ਪ੍ਰੋਵਿੰਸ ਦਾ ਪ੍ਰੀਮੀਅਰ ਹੋਣ ਨਾਤੇ ਤਾਂ ਤੁਹਾਡੇ ਕੋਲ ਯੋਜਨਾ ਜ਼ਰੂਰ ਹੋਣੀ ਚਾਹੀਦੀ ਹੈ। ਇਹ ਗੱਲ ਉਨ੍ਹਾਂ ਕਥਿਤ ਤੌਰ ਉੱਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਲੀਡਰ ਪੈਟ੍ਰਿਕ ਬ੍ਰਾਊਨ ਦਾ ਹਵਾਲਾ ਦਿੰਦਿਆਂ ਆਖੀ।
ਪਬਲਿਕ ਓਪੀਨੀਅਨ ਪੋਲਜ਼ ਵਿੱਚ ਲੀਡ ਕਰਨ ਵਾਲੇ ਬ੍ਰਾਊਨ ਨੀਤੀ ਸਬੰਧੀ ਗੱਲ ਕਰਨ ਵਿੱਚ ਐਨੀ ਝਿਜਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਪਾਰਟੀ ਨੇ ਚੁੱਪ ਚਪੀਤਿਆਂ ਹੀ ਉਨ੍ਹਾਂ ਦੀ ਨਵੰਬਰ ਵਿੱਚ ਟੋਰਾਂਟੋ ਵਿੱਚ ਹੋਣ ਵਾਲੀ ਚੋਣਾਂ ਤੋਂ ਪਹਿਲਾਂ ਵਾਲੀ ਕਾਨਫਰੰਸ ਹੀ ਬਦਲ ਦਿੱਤੀ। ਇਸ ਤੋਂ ਉਲਟ ਪੀਸੀ ਆਗੂ ਤੋਂ ਕਾਫੀ ਪਿੱਛੇ ਚੱਲ ਰਹੀ ਵਿੰਨ ਆਉਣ ਵਾਲੇ ਮਹੀਨਿਆਂ ਲਈ ਹੀ ਨਹੀਂ ਸਗੋਂ ਆਉਣ ਵਾਲੇ ਸਾਲਾਂ ਲਈ ਵੀ ਆਪਣੀਆਂ ਯੋਜਨਾਵਾਂ ਵਿਸਥਾਰ ਨਾਲ ਲੋਕਾਂ ਨਾਲ ਸਾਂਝੀਆਂ ਕਰਨ ਦੀ ਸਕੀਮ ਲੜਾ ਰਹੀ ਹੈ। ਇਨ੍ਹਾਂ ਵਿੱਚ ਉਹ ਲੇਬਰ ਸੁਧਾਰ ਵੀ ਹਨ ਜਿਹੜੇ ਵਰਕਰਜ਼ ਨੂੰ ਇੱਕਜੁੱਟ ਹੋਣ ਵਿੱਚ ਮਦਦ ਕਰਨਗੇ।
ਉਨ੍ਹਾਂ ਆਖਿਆ ਕਿ ਇਹ ਨਵੀਆਂ ਚੁਣੌਤੀਆਂ ਨਾਲ ਨਵੀਂ ਦੁਨੀਆ ਹੈ। ਇਸ ਨਵੀਂ ਦੁਨੀਆ ਵਿੱਚ ਸਰਕਾਰ ਵਜੋਂ ਸਾਡੀ ਯੋਜਨਾ ਬਹੁਤ ਹੀ ਸਪਸ਼ਟ ਹੈ: ਘਾਟਾ ਘਟਾ ਕੇ ਮੌਲਿਕ ਅਧਿਕਾਰ ਹਾਸਲ ਕਰੋ, ਨਵੇਂ ਰੋਜ਼ਗਾਰ ਦੇ ਮੌਕਿਆਂ ਦਾ ਸਮਰਥਨ ਕਰੋ, ਆਰਥਿਕ ਵਿਕਾਸ ਉੱਤੇ ਧਿਆਨ ਕੇਂਦਰਿਤ ਕਰਨਾ ਤੇ ਉਨ੍ਹਾਂ ਤਰਜੀਹਾਂ ਵਿੱਚ ਨਿਵੇਸ਼ ਕਰਨ ਜਿਨ੍ਹਾਂ ਦਾ ਸਾਡੇ ਉੱਤੇ ਸੱਭ ਤੋਂ ਵੱਧ ਅਸਰ ਹੋ ਸਕਦਾ ਹੈ। ਵਿੱਤ ਮੰਤਰੀ ਚਾਰਲਸ ਸੌਸਾ ਵੱਲੋਂ 2008 ਤੋਂ ਬਾਅਦ ਵੀਰਵਾਰ ਨੂੰ ਪਹਿਲੀ ਵਾਰੀ ਸੰਤੁਲਿਤ ਬਜਟ ਪੇਸ਼ ਕਰਨ ਜਾ ਰਹੇ ਹਨ ਤਾਂ ਅਜਿਹੇ ਵਿੱਚ ਪ੍ਰੀਮੀਅਰ ਦਾ ਕਹਿਣਾ ਹੈ ਕਿ ਪ੍ਰੋਵਿੰਸ ਭਵਿੱਖ ਲਈ ਪੂਰੀ ਤਰ੍ਹਾਂ ਤਿਆਰ ਹੈ।
ਵਿੰਨ ਨੇ ਆਖਿਆ ਕਿ ਲੋਕ ਆਪਣੇ ਲਈ ਨੌਕਰੀਆਂ ਤੇ ਭਵਿੱਖ ਬਾਰੇ ਜਾਨਣ ਲਈ ਬਹੁਤ ਬੇਚੈਨ ਹਨ। ਉਹ ਘਰ ਕਿਰਾਏ ਉੱਤੇ ਲੈਣ ਜਾਂ ਰਹਿਣ ਦੀ ਥਾਂ ਖਰੀਦਣ ਨੂੰ ਲੈ ਕੇ ਵੀ ਕਾਫੀ ਚਿੰਤਤ ਹਨ। ਜਿ਼ਕਰਯੋਗ ਹੈ ਕਿ ਵਿੰਨ ਨੇ ਪਿਛਲੇ ਹਫਤੇ ਸਾਰੇ ਰਿਹਾਇਸ਼ੀ ਹਾਊਸਿੰਗ ਯੂਨਿਟਸ ਲਈ ਨਿਯੰਤਰਿਤ ਕਿਰਾਇਆਂ ਤੇ ਦੱਖਣੀ ਓਨਟਾਰੀਓ ਵਿੱਚ ਮਹਿੰਗੀ ਰੀਅਲ ਅਸਟੇਟ ਮਾਰਕਿਟ ਨੂੰ ਠੱਲ੍ਹ ਪਾਉਣ ਲਈ ਸਖ਼ਤ ਮਾਪਦੰਡ ਲਿਆਉਣ ਦਾ ਐਲਾਨ ਕੀਤਾ ਸੀ।
#punjabinews
No comments:
Post a Comment