Monday, April 24, 2017

ਹੁਣ ਪਾਸਪੋਰਟ ਲਈ ਹਿੰਦੀ ਵਿੱਚ ਆਨਲਾਈਨ ਅਪਲਾਈ ਕੀਤਾ ਜਾ ਸਕਦੈ






ਨਵੀਂ ਦਿੱਲੀ, 24 ਅਪ੍ਰੈਲ (ਪੋਸਟ ਬਿਊਰੋ)- ਭਾਰਤੀ ਪਾਸਪੋਰਟ ਲਈ ਹੁਣ ਹਿੰਦੀ ਵਿੱਚ ਵੀ ਹੁਣ ਅਪਲਾਈ ਕੀਤਾ ਜਾ ਸਕਦਾ ਹੈ। ਵਿਦੇਸ਼ ਮੰਤਰਾਲਾ ਨੇ ਇੱਕ ਵਿਵਸਥਾ ਜਾਰੀ ਕੀਤੀ ਹੈ, ਜਿਸ ਦੇ ਰਾਹੀਂ ਪਾਸਪੋਰਟ ਲਈ ਆਨਲਾਈਨ ਅਰਜ਼ੀ ਹਿੰਦੀ ਵਿੱਚ ਵੀ ਦਿੱਤੀ ਜਾ ਸਕਦੀ ਹੈ।
ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਪਿੱਛੇ ਜਿਹੇ ਅਧਿਕਾਰਤ ਭਾਸ਼ਾ ਉੱਤੇ ਆਧਾਰਤ ਪਾਰਲੀਮੈਂਟਰੀ ਕਮੇਟੀ ਦੀ 9ਵੀਂ ਰਿਪੋਰਟ ਵਿੱਚ ਭਾਸ਼ਾ ਬਾਰੇ ਕੀਤੀਆਂ ਸਿਫਾਰਸ਼ਾਂ ਨੂੰ ਪ੍ਰਵਾਨ ਕਰ ਲਿਆ ਸੀ। ਇਸ ਪਿੱਛੋਂ ਪਾਸਪੋਰਟ ਬਾਰੇ ਇਹ ਕਦਮ ਚੁੱਕਿਆ ਗਿਆ ਹੈ। ਸਾਲ 2011 ਵਿੱਚ ਇਹ ਰਿਪੋਰਟ ਸਰਕਾਰ ਨੂੰ ਸੌਂਪੀ ਗਈ ਸੀ। ਕਮੇਟੀ ਨੇ ਸੁਝਾਅ ਦਿੱਤਾ ਸੀ ਕਿ ਪਾਸਪੋਰਟ ਦਫਤਰ ਵਿੱਚ ਹਿੰਦੀ ਤੇ ਅੰਗਰੇਜ਼ੀ ਵਿੱਚ ਫਾਰਮ ਹਾਸਲ ਕਰਵਾਇਆ ਜਾਣਾ ਚਾਹੀਦਾ ਅਤੇ ਹਿੰਦੀ ਵਿੱਚ ਭਰੇ ਗਏ ਫਾਰਮ ਨੂੰ ਪ੍ਰਵਾਨ ਕੀਤਾ ਜਾਣਾ ਚਾਹੀਦਾ ਹੈ। ਇਹ ਵੀ ਕਿਹਾ ਗਿਆ ਸੀ ਕਿ ਪਾਸਪੋਰਟ ਵਿੱਚ ਸਾਰੀਆਂ ਐਂਟਰੀਆਂ ਵੀ ਅੰਗਰੇਜ਼ੀ ਦੇ ਨਾਲ ਹਿੰਦੀ ਵਿੱਚ ਹੋਣੀਆਂ ਚਾਹੀਦੀਆਂ ਹਨ। ਇੱਕ ਸਰਕਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਨੇ ਇਨ੍ਹਾਂ ਸਿਫਾਰਸ਼ਾਂ ਨੂੰ ਪ੍ਰਵਾਨ ਕਰ ਲਿਆ ਸੀ। ਹੁਣ ਹਿੰਦੀ ਵਿੱਚ ਵੀ ਅਰਜ਼ੀ ਪੱਤਰ ਡਾਊਨਲੋਡ ਕੀਤਾ ਜਾ ਸਕਦਾ ਹੈ ਤੇ ਇਸ ਨੂੰ ਭਰ ਕੇ ਪਾਸਪੋਰਟ ਅਰਜ਼ੀ ਵਜੋਂ ਅਪਲਾਈ ਕੀਤਾ ਜਾ ਸਕਦਾ ਹੈ। ਪਾਸਪੋਰਟ ਸੇਵਾ ਕੇਂਦਰ ਅਤੇ ਖੇਤਰੀ ਪਾਸਪੋਰਟ ਦਫਤਰ ਭਰੇ ਹੋਏ ਅਰਜ਼ੀ ਪੱਤਰ ਦਾ ਪ੍ਰਿੰਟ ਆਊਟ ਪ੍ਰਵਾਨ ਨਹੀਂ ਕਰਨਗੇ।
ਪੈਨਲ ਨੇ ਆਪਣੀ ਸਿਫਾਰਸ਼ ਵਿੱਚ ਕਿਹਾ ਸੀ ਕਿ ਪਾਸਪੋਰਟ ਤੇ ਵੀਜ਼ਾ ਨਾਲ ਸੰਬੰਧਤ ਜਾਣਕਾਰੀ ਵੀ ਮੰਤਰਾਲਾ ਦੀ ਵੈੱਬਸਾਈਟ ਉੱਤੇ ਹਿੰਦੀ ਵਿੱਚ ਹਾਸਲ ਹੋਣੀ ਚਾਹੀਦੀ ਹੈ। ਰਾਸ਼ਟਰਪਤੀ ਨੇ ਇਸ ਦੇ ਨਾਲ ਸੁਬਾਰਡੀਨੇਟ ਦਫਤਰ ਜਾਂ ਦੂਤਘਰਾਂ ਵਿੱਚ ਹਿੰਦੀ ਅਫਸਰ ਦੀ ਪੋਸਟ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।










#punjabinews

No comments:

Post a Comment