ਅਮਰੋਹਾ, 24 ਅਪ੍ਰੈਲ (ਪੋਸਟ ਬਿਊਰੋ)- ਯੂ ਪੀ ਦੇ ਅਮਰੋਹਾ ਜ਼ਿਲ੍ਹੇ ਵਿੱਚ ਇੱਕ ਕੌਮੀ ਖਿਡਾਰਨ ਸ਼ੁਮੈਲਾ ਨੂੰ ਉਸ ਦੇ ਪਤੀ ਨੇ ਲੜਕੀ ਪੈਦਾ ਹੋਣ ਉੱਤੇ ਤਲਾਕ ਦੇ ਦਿੱਤਾ। ਸ਼ੁਮੈਲਾ ਇਨਸਾਫ ਹਾਸਲ ਕਰਨ ਲਈ ਅਫਸਰਾਂ ਤੋਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੱਕ ਨੂੰ ਅਪੀਲ ਕਰ ਰਹੀ ਹੈ।
ਨੈਸ਼ਨਲ ਪੱਧਰ ਦੀ ਖਿਡਾਰਨ ਸ਼ੁਮੈਲਾ ਦਾ ਵਿਆਹ 2014 ਵਿੱਚ ਲਖਨਊ ਦੇ ਵਸਨੀਕ ਫਾਰੂਕ ਅਲੀ ਆਜ਼ਮ ਅੱਬਾਸੀ ਨਾਲ ਹੋਇਆ ਸੀ। ਸ਼ੁਮੈਲਾ ਅਮਰੋਹਾ ਜ਼ਿਲ੍ਹੇ ਦੇ ਸਦਰ ਕੋਤਵਾਲੀ ਇਲਾਕੇ ਦੇ ਮੁਹੱਲਾ ਪੀਰਜਦਾ ਦੀ ਵਸਨੀਕ ਸੀ। ਉਹ ਜ਼ਿਲ੍ਹੇ ਤੋਂ ਲੈ ਕੇ ਰਾਸ਼ਟਰੀ ਪੱਧਰ ‘ਤੇ ਕਈ ਖੇਡਾਂ ਵਿੱਚ ਹਿੰਮਤ ਦਿਖਾ ਚੁੱਕੀ ਹੈ। ਉਹ ਨੈੱਟ ਬਾਲ ਵਿੱਚ ਸੱਤ ਵਾਰ ਨੈਸ਼ਨਲ ਅਤੇ ਚਾਰ ਵਾਰ ਆਲ ਇੰਡੀਆ ਖੇਡ ਚੁੱਕੀ ਹੈ। ਆਪਣਾ ਦਰਦ ਬਿਆਨ ਕਰਦਿਆਂ ਸ਼ੁਮੈਲਾ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਨੇ ਆਪਣੇ ਮਾਪਿਆਂ ਨਾਲ ਮਿਲ ਕੇ ਉਸ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਕੀਤਾ। ਆਪਣੇ ਘਰ ਧੀ ਪੈਦਾ ਹੋਣ ਉੱਤੇ ਸਹੁਰੇ ਤਾਅਨੇ ਦੇ ਰਹੇ ਸਨ। ਉਸ ਦੇ ਪਤੀ ਨੇ ਅੱਠ ਫਰਵਰੀ 2016 ਨੂੰ ਫੋਨ ‘ਤੇ ਤਲਾਕ ਦੇ ਦਿੱਤਾ। ਉਦੋਂ ਤੋਂ ਉਹ ਆਪਣੇ ਪਿਤਾ ਦੇ ਘਰ ਰਹਿ ਰਹੀ ਹੈ। ਜਦੋਂ ਇਸ ਦੀ ਸ਼ਿਕਾਇਤ ਪੁਲਸ ਕੋਲ ਕੀਤੀ ਤਾਂ ਉਸ ਨੂੰ ਇਨਸਾਫ ਨਹੀਂ ਮਿਲਿਆ। ਹੁਣ ਸ਼ੁਮੈਲਾ ਨੂੰ ਆਸ ਹੈ ਕਿ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਮਦਦ ਕਰਨਗੇ।
#punjabinews
No comments:
Post a Comment