Monday, April 24, 2017

‘ਠੱਗਸ ਆਫ ਹਿੰਦੋਸਤਾਨ’ ਵਿੱਚੋਂ ਵੀ ਸਾਰਾ ਦਾ ਪੱਤਾ ਕੱਟਿਆ






ਸਾਰਾ ਅਲੀ ਖਾਨ ਦਾ ਡੈਬਿਊ ਲੰਬੇ ਸਮੇਂ ਤੋਂ ਚਰਚਾ ਵਿੱਚ ਬਣਿਆ ਹੋਇਆ ਹੈ। ਪਹਿਲਾਂ ਸੁਣਨ ਨੂੰ ਮਿਲਿਆ ਕਿ ਉਹ ਰਿਤਿਕ ਰੋਸ਼ਨ ਦੇ ਨਾਲ ਡੈਬਿਊ ਕਰੇਗੀ, ਪਰ ਇਹ ਗੱਲ ਸਿਰਫ ਇੱਕ ਅਫਵਾਹ ਸਾਬਿਤ ਹੋਈ। ਫਿਰ ਇਹ ਕਿਹਾ ਗਿਆ ਹੈ ਕਿ ਉਹ ‘ਸਟੂਡੈਂਟ ਆਫ ਦਿ ਈਅਰ-2’ ਵਿੱਚ ਟਾਈਗਰ ਸ਼ਰਾਫ ਦੇ ਆਪੋਜ਼ਿਟ ਨਜ਼ਰ ਆਏਗੀ। ਇਸ ਦੇ ਬਾਅਦ ਇਹ ਕਿਹਾ ਗਿਆ ਕਿ ਆਮਿਰ ਖਾਨ ਦੀ ‘ਠੱਗਸ ਆਫ ਹਿੰਦੋਸਤਾਨ’ ਦੇ ਲਈ ਸਾਰਾ ਦਾ ਨਾਂਅ ਤੈਅ ਹੋ ਗਿਆ ਹੈ। ਹੁਣ ਇਹ ਚਰਚਾ ਹੈ ਕਿ ਇਸ ਫਿਲਮ ਵਿੱਚ ਵੀ ਸਾਰਾ ਨਹੀਂ ਦਿਸੇਗੀ।
ਸਾਰਾ ਦੇ ਇਸ ਫਿਲਮ ਵਿੱਚ ਨਾ ਹੋਣ ਦੇ ਪਿੱਛੇ ਆਦਿੱਤਯ ਚੋਪੜਾ ਹਨ। ਅਜਿਹਾ ਕਿਹਾ ਜਾ ਰਿਹਾ ਹੈ ਕਿ ਸਾਰਾ ਯਸ਼ਰਾਜ ਫਿਲਮਜ਼ ਵਿੱਚ ਆਡੀਸ਼ਨ ਵਾਸਤੇ ਗਈ ਸੀ, ਪਰ ਆਦਿੱਤਯ ਨੂੰ ਸਾਰਾ ਰੋਲ ਦੇ ਲਈ ਠੀਕ ਨਹੀਂ ਲੱਗੀ ਅਤੇ ਉਨ੍ਹਾਂ ਨੇ ਉਸ ਨੂੰ ਰਿਜੈਕਟ ਕਰ ਦਿੱਤਾ।










#punjabinews

No comments:

Post a Comment