ਇੱਕ ਅਨਪੜ੍ਹ ਨੇ ਇੱਕ ਪੜ੍ਹੇ ਲਿਖੇ ਬੰਦੇ ਤੋਂ ਪੁੱਛਿਆ, ‘ਝੌਂਪੜੀ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਨ?
ਜਵਾਬ ਮਿਲਿਆ, ‘‘ਹੱਟ।”
‘‘ਕਮਾਲ ਹੈ। ਮੈਂ ਝੌਂਪੜੀ ਦੀ ਅੰਗਰੇਜ਼ੀ ਪੁੱਛ ਰਿਹਾ ਹਾਂ ਤੇ ਤੂੰ ਹਟਣ ਨੂੰ ਕਹਿਣ ਰਿਹਾ ਏਂ?” ਅਨਪੜ੍ਹ ਨੇ ਸ਼ਿਕਾਇਤੀ ਲਹਿਜ਼ੇ ਨਾਲ ਕਿਹਾ।
********
ਮੰਤਰੀ ਜੀ ਜੀਪ ਵਿੱਚ ਜਾ ਰਹੇ ਸਨ। ਰਸਤੇ ‘ਚ ਉਨ੍ਹਾਂ ਨੇ ਡਰਾਈਵਰ ਨੂੰ ਕਿਹਾ, ‘‘ਤੂੰ ਛੱਡ, ਹੁਣ ਮੈਂ ਜੀਪ ਚਲਾਵਾਂਗਾ।”
ਡਰਾਈਵਰ ਨੇ ਜਵਾਬ ਦਿੱਤਾ, ‘‘ਸਾਹਿਬ, ਇਹ ਦੇਸ਼ ਦੀ ਸਰਕਾਰ ਨਹੀਂ, ਜੋ ਰਾਮ ਭਰੋਸੇ ਚਲਦੀ ਰਹੇਗੀ, ਇਹ ਕਾਰ ਹੈ।”
********
ਘਰ ਦੀ ਪਾਲਤੂ ਬਿੱਲੀ ਦੇ ਮਰ ਜਾਣ ਉੱਤੇ ਨੌਕਰ ਜ਼ੋਰ-ਜ਼ੋਰ ਨਾਲ ਰੋਣ ਲੱਗਾ। ਇਹ ਦੇਖ ਕੇ ਗੁਆਂਢੀ ਨੇ ਜਾਨਣਾ ਚਾਹਿਆ, “ਓਏ ਬਿੱਲੀ ਮਾਲਕ ਦੀ ਮਰੀ, ਤੂੰ ਇੰਨਾ ਕਿਉਂ ਰੋ ਰਿਹਾ ਏਂ?”
ਨੌਕਰ ਨੇ ਸਿਸਕਦੇ ਹੋਏ ਕਿਹਾ, ‘‘ਦੁੱਧ ਪੀਣ ਤੋਂ ਬਾਅਦ ਹੁਣ ਮੈਂ ਇਲਜ਼ਾਮ ਕੀਹਦੇ ‘ਤੇ ਲਗਾਵਾਂਗਾ?”
#punjabinews
No comments:
Post a Comment