ਰਾਜ ਕੁਮਾਰ ਰਾਓ ਦੀ ਅਗਲੀ ਫਿਲਮ ‘ਸ਼ਾਦੀ ਮੇਂ ਜ਼ਰੂਰ ਆਨਾ’ ਹੈ। ਇਸ ਫਿਲਮ ਵਿੱਚ ਉਹ ਅਭਿਨੇਤਰੀ ਕ੍ਰਿਤੀ ਖਰਬੰਦਾ ਨਾਲ ਨਜ਼ਰ ਆਉਣਗੇ। ਇਨ੍ਹੀਂ ਦਿਨੀਂ ਇਲਾਹਾਬਾਦ ਵਿੱਚ ਫਿਲਮ ਦੀ ਸ਼ੂਟਿੰਗ ਜਾਰੀ ਹੈ। ਸੂਤਰਾਂ ਦੀ ਮੰਨੀਏ ਤਾਂ ਇੱਕ ਰੋਮਾਂਟਿਕ ਸੀਨ ਦੇ ਲਈ ਰਾਜ ਕੁਮਾਰ ਰਾਓ ਦੇ ਲਈ ਡਾਇਲਾਗ ਲਿਖਿਆ ਗਿਆ, ਜਿਸ ਨੂੰ ਉਨ੍ਹਾਂ ਨੇ ਕ੍ਰਿਤੀ ਦੇ ਸਾਹਮਣੇ ਬੋਲਣਾ ਸੀ। ਇਸ ਸੀਨ ਵਿੱਚ ਉਨ੍ਹਾਂ ਨੇ ਕ੍ਰਿਤੀ ਦੀ ਤਾਰੀਫ ਕਰਨੀ ਸੀ। ਰਾਜ ਨੇ ਡਾਇਲਾਗ ਬੋਲਣ ਦੀ ਬਜਾਏ ਉਥੇ ਇੱਕ ਕਵਿਤਾ ਪੜ੍ਹ ਦਿੱਤੀ, ‘ਮੰਜ਼ਿਲ ਹੋ ਤੁਮ, ਸਪਨਾ ਹੋ ਤੁਮ, ਊਪਰ ਵਾਲੇ ਕੀ ਸਭ ਸੇ ਖੂਬਸੂਰਤ ਕਲਪਨਾ ਹੋ ਤੁਮ’।
ਸੈਟ ‘ਤੇ ਮੌਜੂਦ ਸਾਰੇ ਇਹ ਸੁਣ ਕੇ ਹੈਰਾਨ ਸਨ। ਰਾਜ ਨੇ ਦੱਸਿਆ ਉਨ੍ਹਾਂ ਨੇ ਸੀਨ ਨੂੰ ਪ੍ਰਫੈਕਟ ਬਣਾਉਣ ਦੇ ਲਈ ਅਜਿਹਾ ਕੀਤਾ। ਰਾਜ ਨੇ ਦੱਸਿਆ, ‘‘ਮੈਨੂੰ ਯਕੀਨ ਸੀ ਕਿ ਇਹ ਲਾਈਨ ਕੰਮ ਕਰੇਗੀ ਅਤੇ ਸਾਰਿਆਂ ਨੂੰ ਪਸੰਦ ਵੀ ਆਏਗੀ। ਉਵੇਂ ਹੀ ਹੋਇਆ ਵੀ। ਇਸ ਫਿਲਮ ਦਾ ਨਿਰਦੇਸ਼ਨ ਰਤਨਾ ਸਿਨਹਾ ਕਰ ਰਹੀ ਹੈ।
#punjabinews
No comments:
Post a Comment