ਪੈਰਿਸ, 24 ਅਪ੍ਰੈਲ (ਪੋਸਟ ਬਿਊਰੋ)- ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਪੁਲਸ ਬੱਸ ਉੱਤੇ ਹੋਏ ਅੱਤਵਾਦੀ ਹਮਲੇ ਨੇ ਦੇਸ਼ ਵਿੱਚ ਹੋ ਰਹੀ ਰਾਸ਼ਟਰਪਤੀ ਦੀ ਚੋਣ ਦਾ ਰੁਖ਼ ਮੋੜ ਕੇ ਰੱਖ ਦਿੱਤਾ ਹੈ। ਚੋਣਾਂ ‘ਚ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਰਹੀ ਸੱਜੇ ਪੱਖੀ ਉਮੀਦਵਾਰ ਮਰੀਨ ਲੀ ਪੇਨ ਦੇ ਇਸ ਹਮਲੇ ਤੋਂ ਬਾਅਦ ਇਸ ਦੇਸ਼ ਦੀਆਂ ਸਭ ਇਸਲਾਮਿਕ ਮਸਜਿਦਾਂ ਨੂੰ ਬੰਦ ਕਰਨ ਦੀ ਮੰਗ ਚੁੱਕ ਦਿੱਤੀ ਹੈ।
ਫਰਾਂਸ ‘ਚ ਕੱਲ੍ਹ ਪਹਿਲੇ ਦੌਰ ਦੀ ਵੋਟਿੰਗ ਸੀ। ਪੇਨ ਨੇ ਵੋਟਿੰਗ ਤੋਂ ਪਹਿਲਾਂ ਇਸਲਾਮਿਕ ਅੱਤਵਾਦ ਦੇ ਖਿਲਾਫ ਉੱਤੇ ਸਖਤ ਰਵੱਈਆ ਅਪਣਾਉਂਦੇ ਹੋਏ ਕਿਹਾ ਕਿ ਫਰਾਂਸ ਦੀਆਂ ਸਾਰੀਆਂ ਮਸਜਿਦਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਇਸ ਦੇ ਨਾਲ ‘ਹੇਟ ਸਪੀਚ’ ਦੇਣ ਵਾਲਿਆਂ ਨੂੰ ਦੇਸ਼ ‘ਚੋਂ ਕੱਢ ਦੇਣਾ ਚਾਹੀਦਾ ਹੈ ਤੇ ਦੇਸ਼ ਦੀ ਸਰਹੱਦ ਦੀ ਚੌਕਸੀ ਵਧਾ ਦੇਣੀ ਚਾਹੀਦੀ ਹੈ। ਸਾਰੇ ਕੱਟੜਪੰਥੀਆਂ ਨੂੰ ਦੇਸ਼ ਵਿੱਚੋਂ ਕੱਢ ਦੇਣਾ ਚਾਹੀਦਾ ਤੇ ਉਨ੍ਹਾਂ ਦੀ ਨਾਗਰਿਕਤਾ ਰੱਦ ਕਰ ਦੇਣੀ ਚਾਹੀਦੀ ਹੈ। ਇਸ ਪੈਂਤੜੇ ਤੋਂ ਹਰ ਕੋਈ ਹੈਰਾਨ ਹੈ।
ਫਰਾਂਸ ‘ਚ ਚੋਣਾਂ ਦੇ ਤਿੰਨ ਮੁੱਖ ਉਮੀਦਵਾਰਾਂ ਫ੍ਰੇਂਕਵਾ ਫਿਲਨ, ਪੇਨ ਤੇ ਆਜ਼ਾਦ ਉਮੀਦਵਾਰ ਏਮੈਨੁਐਲ ਮੈਕ੍ਰੋਨ ਨੇ ਆਪਣੇ ਚੋਣ ਪ੍ਰਚਾਰ ਨੂੰ ਇਸ ਵਾਰਦਾਤ ਤੋਂ ਬਾਅਦ ਰੱਦ ਕਰ ਦਿੱਤਾ ਸੀ। ਕੱਲ੍ਹ ਹੋਈ ਪਹਿਲੇ ਦੌਰ ਦੀ ਵੋਟਿੰਗ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਨੇ ਇਹ ਬਿਆਨ ਜਾਰੀ ਕੀਤਾ ਗਿਆ। ਬਾਅਦ ਦੀ ਵੋਟਿੰਗ ਵਿੱਚ ਮਰੀਨ ਲੇ ਪੇਨ ਮੁਕਾਬਲੇ ਦੇ ਅਗਲੇ ਗੇੜ ਵਿੱਚ ਪਹੁੰਚੇ ਦੋ ਮੁੱਖ ਉਮੀਦਵਾਰਾਂ ਵਿੱਚ ਸ਼ਾਮਲ ਹੋ ਗਈ ਹੈ।
ਵਰਨਣ ਯੋਗ ਹੈ ਕਿ ਵੀਰਵਾਰ ਰਾਤ ਪੈਰਿਸ ‘ਚ ਪੁਲਸ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ, ਜਿਸ ‘ਚ ਇਕ ਅਧਿਕਾਰੀ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖਮੀ ਹੋ ਗਏ ਸਨ। ਪੁਲਸ ਦੀ ਜਵਾਬੀ ਕਾਰਵਾਈ ‘ਚ ਇਕ ਸ਼ੱਕੀ ਨੂੰ ਮਾਰ ਦਿੱਤਾ ਗਿਆ ਤੇ ਇਕ ਦੀ ਤਲਾਸ਼ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।
#punjabinews
No comments:
Post a Comment