ਓਨਟਾਰੀਓ, 24 ਅਪਰੈਲ (ਪੋਸਟ ਬਿਊਰੋ) : ਇੱਕ ਚੱਲਦੀ ਬੱਸ ਵਿੱਚੋਂ ਚਾਰ ਸਾਲਾ ਬੱਚੀ ਦੇ ਹੇਠਾਂ ਡਿੱਗ ਜਾਣ ਤੋਂ ਬਾਅਦ ਇੱਕ ਸਥਾਨਕ ਫਾਇਰਫਾਈਟਰ ਤੇ ਲਾਇਸੰਸਸ਼ੁਦਾ ਈਐਮਟੀ ਨੇ ਫੌਰਨ ਬੱਚੀ ਦੀ ਜਾਨ ਬਚਾਉਣ ਦੀ ਕੋਸਿ਼ਸ਼ ਸ਼ੁਰੂ ਕਰ ਦਿੱਤੀ।
ਬੁੱਧਵਾਰ ਨੂੰ ਹੈਰੀਸਨ, ਆਰਕਾਂਸਾਸ ਵਿੱਚ ਹਾਈਵੇਅ 65 ਉੱਤੇ ਜਦੋਂ ਰਿਆਨ ਸਿਆਮਪੋਲੀ ਆਪਣੀ ਗੱਡੀ ਵਿੱਚ ਜਾ ਰਿਹਾ ਸੀ ਤਾਂ ਉਸ ਨੇ ਗੱਡੀ ਦੇ ਡੈਸ਼ਕੈਮ ਨਾਲ ਇਸ ਸਾਰੀ ਘਟਨਾ ਨੂੰ ਕੈਦ ਕਰ ਲਿਆ। ਵੀਡੀਓ ਵੇਖਣ ਤੋਂ ਪਤਾ ਲੱਗਦਾ ਹੈ ਕਿ ਅਚਾਨਕ ਹੀ ਬੱਸ ਦਾ ਪਿਛਲਾ ਦਰਵਾਜ਼ਾ ਖੁੱਲ੍ਹਿਆ ਤੇ ਬੱਚੀ ਨੇ ਥੋੜ੍ਹੀ ਦੇਰ ਤੱਕ ਉਸ ਦਰਵਾਜ਼ੇ ਨੂੰ ਫੜ੍ਹ ਕੇ ਰੱਖਿਆ ਤੇ ਫਿਰ ਉਸ ਨੂੰ ਛੱਡ ਦਿੱਤਾ ਤੇ ਸੜਕ ਉੱਤੇ ਆ ਡਿੱਗੀ।
ਸਿਆਮਪੋਲੀ ਨੇ ਐਤਵਾਰ ਨੂੰ ਦੱਸਿਆ ਕਿ ਇਹ ਬਹੁਤ ਅਜੀਬ ਘਟਨਾ ਸੀ। ਇੱਕ ਪਲ ਵਿੱਚ ਬੱਚੀ ਬੱਸ ਦੇ ਦਰਵਾਜੇ਼ ਵਿੱਚ ਨਜ਼ਰ ਆਈ ਤੇ ਦੂਜੇ ਹੀ ਪਲ ਉਹ ਸੜਕ ਉੱਤੇ ਡਿੱਗ ਗਈ। ਉਸ ਨੇ ਆਖਿਆ ਕਿ ਦਿਲ ਨੂੰ ਅਚਾਨਕ ਕੁੱਝ ਹੋਇਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੇ ਬਾਵਜੂਦ ਬੱਸ ਨਹੀਂ ਰੁਕੀ ਤੇ ਬੱਚੀ ਸੜਕ ਉੱਤੇ ਹੀ ਚਿੱਤ ਪਈ ਰਹੀ। ਸਿਆਮਪੋਲੀ ਨੇ ਫੌਰਨ ਹਰਕਤ ਵਿੱਚ ਆਉਂਦਿਆਂ ਬੱਚੀ ਦੀ ਮਦਦ ਦਾ ਉਪਰਾਲਾ ਸ਼ੁਰੂ ਕਰ ਦਿੱਤਾ। ਉਨ੍ਹਾਂ ਆਖਿਆ ਕਿ ਜੇ ਬੱਚੀ ਨੂੰ ਕੋਈ ਖਤਰਾ ਨਾ ਹੁੰਦਾ ਤਾਂ ਉਹ ਵੀ ਅੱਗੇ ਲੰਘ ਜਾਂਦਾ ਪਰ ਉਹ ਬੱਚੀ ਹਾਈਵੇਅ ਦੇ ਐਨ ਵਿਚਕਾਰ ਪਈ ਸੀ ਤੇ ਉਸ ਨੂੰ ਉੱਥੇ ਨਹੀਂ ਸੀ ਛੱਡਿਆ ਜਾ ਸਕਦਾ।
ਕ੍ਰਾਅਫੋਰਡ ਕਾਊਂਟੀ ਦੇ ਫਾਇਰਫਾਈਟਰ ਨੇ ਦੱਸਿਆ ਕਿ ਬੱਚੀ ਸ਼ੁਰੂ ਵਿੱਚ ਤਾਂ ਬੇਸੁੱਧ ਸੀ ਪਰ ਜਿਵੇਂ ਹੀ ਉਹ ਉਸ ਕੋਲ ਪਹੁੰਚਿਆ ਤਾਂ ਉਹ ਉੱਠ ਬੈਠੀ। ਉਨ੍ਹਾਂ ਆਖਿਆ ਕਿ ਪਹਿਲਾਂ ਉਸ ਨੇ ਆਪਣੀ ਬਾਂਹ ਹਿਲਾਈ ਤੇ ਉਨ੍ਹਾਂ ਵੱਲ ਵੇਖਿਆ, ਫਿਰ ਉਸ ਨੇ ਬੱਚੀ ਨੂੰ ਚੁੱਕੀ ਲਿਆ ਤੇ ਉਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਕਿ ਉਸ ਦੇ ਕਿੱਥੇ ਸੱਟ ਵਗੈਰਾ ਲੱਗੀ ਹੈ। ਈਐਮਟੀ ਨੇ ਦੱਸਿਆ ਕਿ ਉਹ ਲੜਕੀ ਨੂੰ ਸੜਕ ਦੇ ਕਿਨਾਰੇ ਲੈ ਗਏ ਤੇ ਉਸ ਨੂੰ ਟਰੱਕ ਬੈੱਡ ਉੱਤੇ ਲਿਟਾ ਦਿੱਤਾ ਤੇ ਉਸ ਦਾ ਮੁਆਇਨਾ ਕੀਤਾ। ਫਿਰ ਜਦੋਂ ਤੱਕ ਪੈਰਾਮੈਡਿਕਸ ਨਹੀਂ ਪਹੁੰਚ ਗਏ ਉਦੋਂ ਤੱਕ ਉਨ੍ਹਾਂ ਲੜਕੀ ਨੂੰ ਹੋਸ਼ ਵਿੱਚ ਰੱਖਣ ਦੀ ਕੋਸਿ਼ਸ਼ ਕੀਤੀ।
ਪੰਜ ਮਿੰਟ ਬਾਅਦ ਪੈਰਾਮੈਡਿਕਸ ਆ ਗਏ ਤੇ ਉਸ ਚਾਰ ਸਾਲਾ ਬੱਚੀ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਲੜਕੀ ਦੀ ਮਾਂ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਸ ਦੀ ਬੇਟੀ ਦਾ ਜਬ੍ਹਾੜਾ ਟੁੱਟ ਗਿਆ ਤੇ ਉਸ ਨੂੰ ਠੀਕ ਕਰਨ ਲਈ ਆਪਰੇਸ਼ਨ ਕਰਵਾਉਣਾ ਹੋਵੇਗਾ। ਲੜਕੀ ਦੀ ਮਾਂ ਨੇ ਇਹ ਵੀ ਆਖਿਆ ਕਿ ਉਹ ਬੱਸ ਦੇ ਡਰਾਈਵਰ ਨੂੰ ਇਸ ਸਾਰੇ ਘਟਨਾਕ੍ਰਮ ਲਈ ਦੋਸ਼ ਨਹੀਂ ਦੇ ਰਹੀ ਸਗੋਂ ਉਹ ਤਾਂ ਆਪਣੀ ਬੱਚੀ ਦੇ ਜਲਦ ਸਿਹਤਯਾਬ ਹੋਣ ਦੀ ਉਮੀਦ ਕਰ ਰਹੀ ਹੈ। ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਨਿੱਕੀ ਬੱਚੀ ਚੱਲਦੀ ਬੱਸ ਵਿੱਚੋਂ ਬਾਹਰ ਕਿਵੇਂ ਡਿੱਗੀ।
#punjabinews
No comments:
Post a Comment