ਮਾਊਨਟੇਨਸ਼ ਸੀਨੀਅਰਜ਼ ਕਲੱਬ ਬਰੈਪਟਨ ਵਲੋਂ ਵਿਸਾਖੀ ਮਨਾਈ ਗਈ, ਜਿਸ ਵਿਚ ਕਲੱਬ ਦੇ ਕਰੀਬ 70 ਮੈਬਰਾਂ ਨੇ ਭਾਗ ਲਿਆ। ਇਸ ਮੌਕੇ ਕਈ ਮੈਬਰਾਂ ਦੇ ਜਨਮ ਦਿਨ, ਜੋ ਕਿ ਅਪ੍ਰੈਲ ਮਹੀਨੇ ਵਿਚ ਹਨ, ਮਨਾਏ ਗਏ। ਇਸ ਮੌਕੇ ਸ: ਗੁਰਬਖਸ਼ ਸਿੰਘ ਮੱਲ੍ਹੀ ਸਾਬਕਾ ਐਮ ਪੀ, ਰਾਜ ਗਰੇਵਾਲ ਐਮ ਪੀ, ਹਰਿੰਦਰ ਮੱਲ੍ਹੀ ਐਮ ਪੀ ਪੀ, ਗੁਰਪ੍ਰੀਤ ਸਿੰਘ ਢਿੱਲੋ ਸਿਟੀ ਕੌਸਲਰ, ਹਰਕੀਰਤ ਸਿੰਘ ਸਕੂਲ ਟਰੱਸਟੀ ਆਦਿ ਨੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਿੱਤੀਆਂ ਕੁਰਬਾਨੀਆਂ ਤੇ ਵਿਸਾਖੀ ਦੇ ਮਹੱਤਵ ਬਾਰੇ ਦੱਸਿਆ। ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕੀਤਾ ਗਿਆ। ਸ: ਧਰਮਪਾਲ ਸਿੰਘ ਸੈਕਟਰੀ ਨੇ ਬਹੁਤ ਹੀ ਵਧੀਆ ਸਟੇਜ ਦਾ ਸੰਚਾਲਨ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਸ: ਬਖਸ਼ੀਸ਼ ਸਿੰਘ ਗਿੱਲ ਨੇ ਵੀ ਵਿਸਾਖੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਸਾਰਿਆਂ ਦਾ ਵਿਸਾਖੀ ਦੇ ਇਸ ਪ੍ਰੋਗਰਾਮ ਵਿਚ ਭਾਗ ਲੈਣ ਲਈ ਧੰਨਵਾਦ ਕੀਤਾ। ਇਹ ਜਾਣਕਾਰੀ ਕਲੱਬ ਦੀ ਲੇਡੀਜ਼ ਵਿੰਗ ਦੀ ਉਪ ਪ੍ਰਧਾਨ ਸ਼੍ਰੀਮਤੀ ਚਰਨਜੀਤ ਢਿੱਲੋ ਵਲੋਂ ਦਿੱਤੀ ਗਈ।
#punjabinews
No comments:
Post a Comment