ਵਿਚ ਦਿੱਲੀ ਦੇ ਗਈਆਂ ਨੇ ਭੁਗਤ ਵੋਟਾਂ,
ਕੇਜਰੀਵਾਲ ਦਾ ਠੀਕ ਨਹੀਂ ਹਾਲ ਭਾਈ।
ਆ ਗਏ ਅੰਕੜੇ ਐਗਜਿ਼ਟ ਦੇ ਪੋਲ ਵਾਲੇ,
ਚੱਲ ਗਈ ਮੋਦੀ ਦੀ ਜਾਪਦੀ ਚਾਲ ਭਾਈ।
ਖਿਸਕੇ ਅੱਗੇ ਨੂੰ ਜਾਪ ਰਹੇ ਕਾਂਗਰਸੀਏ,
ਰੁੱਸੇ ਲੋਕ ਫਿਰ ਜੁੜੇ ਕਈ ਨਾਲ ਭਾਈ।
ਕੇਜਰੀਵਾਲ ਦੀ ਗੱਡੀ ਹੀ ਫਸੀ ਫਿਰਦੀ,
ਬਦਲੀ ਜਾਂਦੇ ਕਈ ਲੋਕ ਖਿਆਲ ਭਾਈ।
ਇਹ ਹਨ ਅੰਕੜੇ ਸਿਰਫ ਕਿਆਫਿਆਂ ਦੇ,
ਮੁਸ਼ਕਲ ਕਹਿਣ ਹੈ ਝੂਠ ਕਿ ਸੱਚ ਭਾਈ।
ਦਿਨਾਂ ਦੋਂਹ ਨੂੰ ਵੋਟਾਂ ਇਹ ਗਿਣਨ ਪਿੱਛੋਂ,
ਆ ਜਾਊ ਨਿੱਖਰ ਕੇ ਸੱਚ ਤੇ ਕੱਚ ਭਾਈ।
-ਤੀਸ ਮਾਰ ਖਾਂ
#punjabinews
No comments:
Post a Comment