Monday, April 24, 2017

ਏਅਰਪੋਰਟ ਸਪੋਰਟਸ ਰੱਨਰ ਕਲੱਬ ਵੱਲੋਂ 21 ਮਈ ਨੂੰ ਹੋਣ ਵਾਲੀ ਮੈਰਾਥੋਨ ਦੌੜ ਲਈ ਤਿਆਰੀ ਸ਼ੁਰੂ





ਬਰੈਂਪਟਨ, 24 ਅਪ੍ਰੈਲ (ਹਰਜੀਤ ਬੇਦੀ):ਗੁਰੂ ਗੋਬਿੰਦ ਸਿੰਘ ਚਿਲਡਰਨਜ਼ ਫਾਊਂਡੇਸ਼ਨ ਵਲੋਂ 21 ਮਈ ਨੂੰ ਕਰਵਾਈ ਜਾਣ ਵਾਲੀ ਮੈਰਾਥੋਨ ਦੌੜ ਲਈ ਟੋਰਾਂਟੋ ਪੀਅਰਸਨ ਏਅਰਪੋਰਟ ਸਪੋਰਟਸ ਰੱਨਰ ਕਲੱਬ ਵਲੋਂ ਉਚੇਚੇ ਤੌਰ ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆ ਹਨ। ਰੋਜ਼ਾਨਾ ਦੌੜ ਅਤੇ ਵਾਅਕ ਦੇ ਅਭਿਆਸ ਤੋਂ ਬਿਨਾਂ ਇਸ ਦੇ ਪਹਿਲੇ ਪੜਾਅ ਵਜੋਂ ਸੰਧੂਰਾ ਸਿੰਘ ਬਰਾੜ ਅਤੇ ਜੈਪਾਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਲੱਬ ਦੇ ਕਾਫੀ ਮੈਂਬਰਾਂ ਨੇ 23 ਅਪਰੈਲ ਨੂੰ ਸੰਭਾਵਿਤ 18000 ਕਿਲੋਮੀਟਰ ਲੰਬੀ ਕੈਲਡਨ ਵਿੱਚੋਂ ਲੰਘਦੀ ਇਤਿਹਾਸਕ ਟਰਾਂਸ ਕਨੇਡਾ ਟਰੇਲ ਤੇ 20 ਕਿਲੋਮੀਟਰ ਦੀ ਰੇਸ ਅਤੇ ਵਾਅਕ ਵਿੱਚ ਭਾਗ ਲਿਆ।
ਇਨ੍ਹਾਂ ਮੈਂਬਰਾਂ ਵਿੱਚ 73 ਸਾਲ ਦੇ ਈਸ਼ਰ ਸਿੰਘ, ਕੇਸਰ ਸਿੰਘ ਬੜੈਚ, ਪਰਧਾਨ ਹਰਭਜਨ ਸਿੰਘ, ਸੁਖਦੇਵ ਸਿੰਘ ਸੰਧੂ, ਕੁਲਦੀਪ ਸਿੰਘ ਗਰੇਵਾਲ, ਜਗਤਾਰ ਸਿੰਘ ਗਰੇਵਾਲ, ਹਰਬੰਸ ਬਰਾੜ, ਜਸਪਾਲ ਗਰੇਵਾਲ ਅਤੇ ਗੁਰਮੇਜ ਸਿੰਘ ਰਾਏ ਤੋਂ ਬਿਨਾਂ ਹੋਰ ਮੈਂਬਰ ਵੀ ਹਾਜ਼ਰ ਸਨ। ਇਹਨਾਂ ਤੋਂ ਬਿਨਾਂ ਰੱਨਰ ਕਲੱਬ ਦੇ ਮੈਂਬਰਾਂ ਤੋਂ ਉਤਸ਼ਾਹਤ ਹੋ ਕੇ ਸਮਾਜ ਸੇਵੀ ਕਾਰਕੁੰਨ ਬਲਦੇਵ ਰਹਿਪਾ ਅਤੇ ਹਰਜੀਤ ਬੇਦੀ ਵੀ ਸ਼ਾਮਲ ਹੋਏ। ਕਲੱਬ ਦਾ ਮੈਂਬਰ ਧਿਆਨ ਸਿੰਘ ਸੋਹਲ 2014 ਤੋਂ ਹਾਫ ਮੈਰਾਥੋਨ ( 21 ਕਿਲੋਮੀਟਰ) ਲਾ ਰਿਹਾ ਹੈ ਅਤੇ ਇਸ ਵਾਰ ਉਹ 42 ਕਿਲੋਮੀਟਰ ਦੀ ਫੁੱਲ ਮੈਰਾਥੌਨ ਲਾਉਣ ਦੀ ਤਿਆਰੀ ਵਿੱਚ ਹੈ। ਇਸ ਕਲੱਬ ਦੇ ਮੈਂਬਰਾਂ ਦਾ ਉਦੇਸ਼ ਕਮਿਊਨਿਟੀ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਅਜਿਹੇ ਈਵੈਂਟਸ ਵਿੱਚ ਸ਼ਾਮਲ ਹੋਕੇ ਫੰਡ ਰੇਜਿੰਗ ਵਿੱਚ ਸਹਾਇਤਾ ਕਰਨਾ ਹੈ। ਕਲੱਬ ਸਬੰਧੀ ਕਿਸੇ ਵੀ ਤਰ੍ਹਾ ਦੀ ਜਾਣਕਾਰੀ ਲਈ ਸੰਧੂਰਾ ਸਿੰਘ ਬਰਾੜ(416-275-9337) ਜਾਂ ਜੈਪਾਲ ਸਿੰਘ ਸਿੱਧੂ(416-837-1562) ਨਾਲ ਸੰਪਰਕ ਕੀਤਾ ਜਾ ਸਕਦਾ ਹੈ।










#punjabinews

No comments:

Post a Comment