Monday, April 24, 2017

ਪੈਸਿਆਂ ਦੇ ਲਈ ਮੈਂ ਟ੍ਰੇਨ ਵਿੱਚ ਵੀ ਗਾਣਾ ਗਾਇਆ ਹੈ : ਆਯੁਸ਼ਮਾਨ






ਆਯੁਸ਼ਮਾਨ ਖੁਰਾਣਾ ਨੇ ਦੱਸਿਆ ਹੈ ਕਿ ਉਹ ਕਾਲਜ ਦੇ ਦਿਨਾਂ ਵਿੱਚ ਟ੍ਰੇਨ ਵਿੱਚ ਗਾਣਾ ਗਾਇਆ ਕਰਦੇ ਸਨ। ਇਹੀ ਨਹੀਂ ਟ੍ਰੇਨ ਵਿੱਚ ਗਾਣਾ ਗਾ ਕੇ ਉਹ ਪੈਸੇ ਵੀ ਕਮਾਉਂਦੇ ਸਨ। ਟ੍ਰੇਨ ਵਿੱਚ ਕਮਾਏ ਪੈਸਿਆਂ ਨਾਲ ਗੋਆ ਟਿ੍ਰਪ ‘ਤੇ ਗਏ ਸਨ। ਉਨ੍ਹਾਂ ਨੇ ਕਿਹਾ, ‘‘ਮੈਂ ਕਾਲਜ ਦੇ ਦਿਨਾਂ ਵਿੱਚ ਪੱਛਮ ਐਕਸਪ੍ਰੈਸ ਟ੍ਰੇਨ ਵਿੱਚ ਦਿੱਲੀ ਤੋਂ ਮੁੰਬਈ ਦਾ ਕਾਫੀ ਸਫਰ ਕੀਤਾ ਹੈ। ਇਸ ਟ੍ਰੇਨ ਵਿੱਚ ਮੈਂ ਆਪਣੇ ਦੋਸਤਾਂ ਦੇ ਨਾਲ ਹਰ ਡੱਬੇ ਵਿੱਚ ਗਾਣਾ ਗਾਇਆ ਕਰਦਾ ਸੀ ਅਤੇ ਅਸੀਂ ਪੈਸੰਜਰ ਤੋਂ ਪੈਸੇ ਵੀ ਕਲੈਕਟ ਕਰਦੇ ਸੀ। ਇੰਨਾ ਹੀ ਨਹੀਂ ਇਕੱਠੇ ਹੋਏ ਪੈਸਿਆਂ ਨਾਲ ਅਸੀਂ ਗੋਆ ਘੁੰਮਣ ਗਏ ਸੀ। ਇਸ ਲਈ ਤੁਸੀਂ ਮੈਨੂੰ ਟ੍ਰੇਨ ਸਿੰਗਰ ਵੀ ਕਹਿ ਸਕਦੇ ਹੋ।”










#punjabinews

No comments:

Post a Comment