ਜਲੰਧਰ, 25 ਮਾਰਚ (ਪੋਸਟ ਬਿਊਰੋ)- ਪਿੰਡ ਪੱਤੜ ਕਲਾਂ ਦੇ ਇੱਕ ਐਨ ਆਰ ਆਈ ਦੀ ਪਤਨੀ ਜਸਪਾਲ ਕੌਰ ਪਤਨੀ ਜਸਵਿੰਦਰ ਸਿੰਘ ਨੇ ਕੱਲ੍ਹ ਪੱਖੇ ਨਾਲ ਫਾਹਾ ਲੈ ਕੇ ਜਾਨ ਦੇ ਦਿੱਤੀ।
ਥਾਣਾ ਮਕਸੂਦਾਂ ਦੇ ਏ ਐਸ ਆਈ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਪਿੰਡ ਪੱਤੜ ਕਲਾਂ ਵਿੱਚ ਐਨ ਆਰ ਆਈ ਦੀ ਪਤਨੀ ਨੇ ਪੱਖੇ ਨਾਲ ਫਾਹਾ ਲੈ ਕੇ ਜਾਨ ਦੇ ਦਿੱਤੀ ਹੈ। ਪੁਲਸ ਮੌਕੇ ‘ਤੇ ਪੁੱਜੀ ਅਤੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਮ੍ਰਿਤਕਾ ਜਸਪਾਲ ਕੌਰ ਦਾ ਪਤੀ ਵਿਦੇਸ਼ (ਦੁਬਈ) ਵਿੱਚ ਹੈ ਤੇ ਉਸ ਦੇ ਦੋ ਬੱਚੇ ਮੁੰਡਾ ਤੇ ਕੁੜੀ ਹਨ। ਮ੍ਰਿਤਕਾ ਦੇ ਜੇਠ ਦਾ ਪਰਵਾਰ ਵੀ ਉਸ ਦੇ ਕੋਲ ਰਹਿੰਦਾ ਸੀ। ਸਵੇਰੇ ਦੋਵੇਂ ਬੱਚੇ ਬਾਹਰ ਖੇਡ ਰਹੇ ਸਨ। ਇਸ ਦੌਰਾਨ ਕਮਰੇ ਵਿੱਚ ਜਸਪਾਲ ਕੌਰ ਨੇ ਪੱਖੇ ਨਾਲ ਫਾਹਾ ਲੈ ਕੇ ਜਾਨ ਦੇ ਦਿੱਤੀ। ਘਟਨਾ ਦਾ ਪਤਾ ਉਦੋਂ ਲੱਗਾ, ਜਦੋਂ ਬੱਚੇ ਖੇਡਣ ਤੋਂ ਬਾਅਦ ਘਰ ਗਏ ਤੇ ਕਮਰੇ ਦਾ ਦਰਵਾਜ਼ਾ ਬੰਦ ਸੀ। ਉਨ੍ਹਾਂ ਨੇ ਆਪਣੇ ਤਾਏ ਦੇ ਪਰਵਾਰ ਨੂੰ ਬੁਲਾਇਆ। ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਉਨ੍ਹਾਂ ਦੀ ਮਾਂ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੁਲਸ ਨੇ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
#punjabinews
No comments:
Post a Comment