Friday, March 31, 2017

ਸੱਤ ਵਿਚੋਂ ਤਿੰਨ ਡਿਵੀਜ਼ਨਾਂ ’ਚ ਹੀ ਸਿਰੇ ਚੜ੍ਹੀ ਠੇਕਿਆਂ ਦੀ ਨਿਲਾਮੀ


ਸਰਬਜੀਤ ਸਿੰਘ ਭੰਗੂ

ਪਟਿਆਲਾ, 31 ਮਾਰਚ

ਸ਼ਰਾਬ ਦੇ ਵਪਾਰੀਆਂ ਵੱਲੋਂ ਠੇਕੇ ਲੈਣ ਵਿੱਚ ਖ਼ਾਸ ਦਿਲਚਸਪੀ ਨਾ ਵਿਖਾਏ ਜਾਣ ਕਾਰਨ ਇਸ ਮਾਮਲੇ ’ਤੇ ਐਤਕੀਂ ਸੂਬਾ ਸਰਕਾਰ ਕਸੂਤੀ ਫਸੀ ਹੋਈ ਹੈ। ਕਰ ਤੇ ਆਬਕਾਰੀ  ਵਿਭਾਗ ਦੀਆਂ ਪੰਜਾਬ ਵਿਚਲੀਆਂ ਸੱਤ ਡਿਵੀਜ਼ਨਾਂ ਵਿਚੋਂ ਚਾਰ ਵਿੱਚ ਅੱਜ ਆਖ਼ਰੀ  ਦਿਨ ਵੀ ਠੇਕਿਆਂ ਦੀ ਨਿਲਾਮੀ ਨਹੀਂ ਹੋ ਸਕੀ| ਇਸ ਕਾਰਨ ਵਿਭਾਗ ਨੂੰ ਇਹ ਅਮਲ ਮੁਲਤਵੀ ਕਰਨਾ ਪਿਆ ਤੇ ਸਰਕਾਰ ਨੂੰ ਵੱਡਾ ਵਿੱਤੀ ਘਾਟਾ ਪੈਣਾ  ਤੈਅ ਹੈ| ਮਾਲੀ ਸਾਲ ਦੇ ਆਖ਼ਰੀ ਦਿਨ ਅੱਜ ਮੁਹਾਲੀ, ਜਲੰਧਰ ਅਤੇ ਅੰਮ੍ਰਿਤਸਰ ਡਿਵੀਜ਼ਨਾਂ ਦੇ  ਠੇਕਿਆਂ ਦੀ ਹੀ ਨਿਲਾਮੀ ਹੋ ਸਕੀ ਤੇ ਪਟਿਆਲਾ ਸਮੇਤ ਫਿਰੋਜ਼ਪੁਰ, ਫਰੀਦਕੋਟ ਅਤੇ ਲੁਧਿਆਣਾ ਡਿਵੀਜ਼ਨਾਂ ਵਿਚ ਲਮਕ ਗਈ ਹੈ| ਵਿਭਾਗ ਦੇ ਪਟਿਆਲਾ ਸਥਿਤ ਦਫ਼ਤਰ ਤੋਂ ਈਟੀਸੀ ਸਿਮਰਪ੍ਰੀਤ ਕੌਰ ਨੇ ਇਸ ਦੀ ਪੁਸ਼ਟੀ ਕੀਤੀ ਹੈ| ਵਪਾਰ ਕਾਰੋਬਾਰੀਆਂ ਦੀ ਇਸ ਬੇਰੁਖ਼ੀ ਦੇ ਕਈ ਕਾਰਨ ਮੰਨੇ ਜਾ ਰਹੇ ਹਨ। ਗਰੁੱਪ ਇਸ ਕਦਰ ਵੱਡੇ ਕਰ ਦਿੱਤੇ ਗਏ ਕਿ  ਦੋ ਤੋਂ ਪੰਜ ਕਰੋੜ ਦੀ ਥਾਂ ਹੁਣ 30 ਤੋਂ 50 ਕਰੋੜ ਰੁਪਏ ਤੱਕ ਦੀ ਰਕਮ ਜ਼ਰੂਰੀ ਹੋ ਗਈ ਹੈ| ਐਤਕੀਂ ਪਟਿਆਲਾ ਜ਼ਿਲ੍ਹੇ ਵਿੱਚ ਹੀ ਮਹਿਜ਼ ਛੇ ਅਰਜ਼ੀਆਂ ਆਈਆਂ ਹਨ, ਜਦੋਂਕਿ ਪਿਛਲੇ ਸਾਲ 947 ਆਈਆਂ ਸਨ।

No comments:

Post a Comment