ਨਵੀਂ ਦਿੱਲੀ, 31 ਮਾਰਚ
ਜੀਐਸਟੀ ਕੌਂਸਲ ਨੇ ਅੱਜ ਵਸਤਾਂ ਤੇ ਸੇਵਾਵਾਂ ਨਿਜ਼ਾਮ ਲਈ ਪੰਜ ਸੋਧੇ ਹੋਏ ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ। ਇਸ ਦੇ ਨਾਲ ਹੀ ਚਾਰ ਹੋਰ ਨਿਯਮਾਂ ਲਈ ਵੀ ਸ਼ੁਰੂਆਤੀ ਹਾਮੀ ਭਰ ਦਿੱਤੀ ਹੈ, ਕਿਉਂਕਿ ਕੇਂਦਰ ਸਰਕਾਰ ਵੱਲੋਂ ਪਹਿਲੀ ਜੁਲਾਈ ਤੋਂ ਜੀਐਸਟੀ ਨੂੰ ਲਾਗੂ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਦੱਸਿਆ ਕਿ ਰਹਿੰਦੇ ਚਾਰ ਨਿਯਮਾਂ ਨੂੰ ਮਨਜ਼ੂਰੀ ਦੇਣ ਦਾ ਕੰਮ ਆਗਾਮੀ 18-19 ਮਈ ਨੂੰ ਸ੍ਰੀਨਗਰ ਵਿੱਚ ਹੋਣ ਵਾਲੀ ਕੌਂਸਲ ਦੀ ਮੀਟਿੰਗ ਵਿੱਚ ਕੀਤਾ ਜਾਵੇਗਾ।
-ਪੀਟੀਆਈ
No comments:
Post a Comment