ਨਿਊਯਾਰਕ, 31 ਮਾਰਚ
ਅਮਰੀਕਾ ਵੱਲੋਂ ਸੰਯੁਕਤ ਰਾਸ਼ਟਰ (ਯੂਐਨ) ਦੇ ਅਮਨ ਬਹਾਲੀ ਮਿਸ਼ਨਾਂ ਦੀ ਵੱਡੇ ਪੱਧਰ ’ਤੇ ਨਜ਼ਰਸਾਨੀ ਕੀਤੀ ਜਾਵੇਗੀ। ਇਹ ਗੱਲ ਆਖਦਿਆਂ ਯੂਐਨ ਵਿੱਚ ਅਮਰੀਕਾ ਦੀ ਸਫ਼ੀਰ ਨਿੱਕੀ ਹੇਲੀ ਨੇ ਕਿਹਾ ਕਿ ਅਜਿਹੇ ਮਿਸ਼ਨਾਂ ਵਿੱਚ ਆਮ ਕਰ ਕੇ ਫ਼ੌਜੀ ਦਸਤਿਆਂ ਦਾ ਯੋਗਦਾਨ ਪਾਉਣ ਜਾਂ ਮੁਲਕਾਂ ਨੂੰ ਫੰਡ ਮੁਹੱਈਆ ਕਰਾਉਣ ਵੱਲ ਹੀ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਅਤੇ ਆਮ ਸ਼ਹਿਰੀਆਂ ਦੀ ਰਾਖੀ ਅਤੇ ਮਸਲੇ ਦਾ ਸਿਆਸੀ ਹੱਲ ਕੱਢਣ ਵੱਲ ਤਵੱਜੋ ਨਹੀਂ ਦਿੱਤੀ ਜਾਂਦੀ। ਇਥੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਬੀਬੀ ਹੇਲੀ ਨੇ ਕਿਹਾ ਕਿ ਯੂਐਨ ਅਮਨ ਬਹਾਲੀ ਅਪਰੇਸ਼ਨਾਂ ਵਿੱਚ ਸੁਧਾਰਾਂ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਅਪਰੈਲ ਮਹੀਨੇ ਉਹ 15 ਮੈਂਬਰੀ ਸਲਾਮਤੀ ਕੌਂਸਲ ਦੀ ਬਦਲ-ਬਦਲ ਕੇ ਮਿਲਣ ਵਾਲੀ ਪ੍ਰਧਾਨਗੀ ਸੰਭਾਲਣਗੇ ਤਾਂ ਇਨ੍ਹਾਂ ਮਿਸ਼ਨਾਂ ਪ੍ਰਤੀ ਉਨ੍ਹਾਂ ਦੀ ਪਹੁੰਚ ‘ਵੱਖਰੀ’ ਹੋਵੇਗੀ। ਭਾਰਤੀ ਮੂਲ ਦੀ ਬੀਬੀ ਹੇਲੀ ਨੇ ਆਖਿਆ, ‘‘ਕਿਸੇ ਵੀ ਯੂਐਨ ਅਮਨ ਬਹਾਲੀ ਮਿਸ਼ਨ ਦਾ ਟੀਚਾ ਇਹ ਯਕੀਨੀ ਬਣਾਉਣਾ ਹੋਣਾ ਚਾਹੀਦਾ ਹੈ।
-ਪੀਟੀਆਈ
No comments:
Post a Comment