Friday, March 31, 2017

ਪੰਜਾਬ ਤੇ ਹਰਿਆਣਾ ’ਚ ਗਰਮੀ ਦਾ ਗੇੜ ਵਧਿਆ


ਚੰਡੀਗੜ੍ਹ, 31 ਮਾਰਚ

ਪੰਜਾਬ ਅਤੇ ਹਰਿਆਣਾ ਵਿੱਚ ਦਿਨ ਵੇਲੇ ਦਾ ਤਾਪਮਾਨ ਆਮ ਨਾਲੋਂ 7 ਡਿਗਰੀ ਸੈਲਸੀਅਸ ਵਧ ਗਿਆ ਹੈ। ਨਾਰਨੌਲ (ਹਰਿਆਣਾ) ਵਿੱਚ ਤਾਪਮਾਨ ਸਭ ਤੋਂ ਵੱਧ 41.9 ਡਿਗਰੀ ਰਿਕਾਰਡ ਹੋਇਆ ਹੈ।

ਹਿਸਾਰ ਵਿੱਚ ਤਾਪਮਾਨ 40 ਡਿਗਰੀ ਰਿਹਾ। ਦੋਹੀਂ ਥਾਈਂ ਤਾਪਮਾਨ ਆਮ ਨਾਲੋਂ 7 ਡਿਗਰੀ ਵੱਧ ਸੀ। ਲੁਧਿਆਣੇ 37.1 ਅਤੇ ਪਟਿਆਲੇ 38 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦੋ ਦਿਨਾਂ ਦੌਰਾਨ ਬੱਦਲਵਾਈ ਰਹੇਗੀ ਅਤੇ ਕੁਝ ਥਾਈਂ ਹਲਕੀ ਬੰੂਦਾ-ਬਾਂਦੀ ਹੋਣ ਦੀ ਸੰਭਾਵਨਾ ਹੈ।


-ਪੀਟੀਆਈ

No comments:

Post a Comment