Saturday, March 25, 2017

ਗ੍ਰਹਿਣ ਦਾ ਉਪਾਅ ਕਰਨ ਬਹਾਨੇ ਅਣਪਛਾਤੇ ਗਹਿਣੇ ਲੁੱਟ ਕੇ ਫਰਾਰ


ਖੇਤਰੀ ਪ੍ਰਤੀਨਿਧ

ਬਠਿੰਡਾ, 25 ਮਾਰਚ

ਘਰ ਵਿੱਚ ਲੱਗੇ ਗ੍ਰਹਿਣ ਦਾ ਉਪਾਅ ਕਰਨ ਦੇ ਬਹਾਨੇ ਔਰਤਾਂ ਨੂੰ ਭਰਮਾ ਕੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ਼ ਹੋਣ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।

ਮੁਦੈਲਾ ਜੋਤੀ ਪਤਨੀ ਬਲਰਾਜ ਕੁਮਾਰ ਵਾਸੀ ਗੋਪਾਲ ਨਗਰ ਬਠਿੰਡਾ ਨੇ ਪੁਲੀਸ ਨੂੰ ਦੱਸਿਆ ਕਿ ਦੋ ਨੌਜਵਾਨ ਉਨ੍ਹਾਂ ਦੇ ਘਰ ਆਏ ਤੇ ਕਹਿਣ ਲੱਗੇ ਕਿ ਤੁਹਾਡੇ ਘਰ ਗ੍ਰਹਿਣ ਲੱਗਾ ਹੈ। ਉਨ੍ਹਾਂ ਦੱਸਿਆ ਕਿ ਉਪਾਅ ਸੁਝਾਉਣ ਦੇ ਬਹਾਨੇ ਉਹ ਘਰ ’ਚ ਦਾਖ਼ਲ ਹੋ ਗਏ। ਇਸ ਦੌਰਾਨ ਉਨ੍ਹਾਂ ਸੋਨੇ ਦੇ ਗਹਿਣਿਆਂ ਨੂੰ ਸ਼ੁੱਧ ਕਰਨ ਦਾ ਬਹਾਨਾ ਲਾ ਕੇ ਗਹਿਣੇ ਮੰਗਵਾ ਲਏ। ਔਰਤ ਨੇ ਦੱਸਿਆ ਕਿ ਉਨ੍ਹਾਂ 6 ਤੋਲੇ ਸੋਨੇ ਦੇ ਜੇਵਰਾਤ ਵਿਅਕਤੀਆਂ ਨੂੰ ਫੜਾ ਦਿੱਤੇ ਜੋ ਮੁਲਜ਼ਮਾਂ ਨੇ ਟਿੱਫਨ ਵਿੱਚ ਪਾ ਕੇ ਉੱਪਰੋਂ ਦੁੱਧ ਪਾ ਦਿੱਤਾ ਤੇ ਟਰੰਕ ਵਿੱਚ ਰੱਖ ਕੇ ਤਾਲਾ ਲਾ ਦਿੱਤਾ ਪਰ ਮਗਰੋਂ ਉਸ ਵਿੱਚੋਂ ਗਹਿਣੇ ਗਾਇਬ ਨਿਕਲੇ। ਜਾਂਚ ਅਧਿਕਾਰੀ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।

No comments:

Post a Comment