ਮੇਰੀ ਜਿੰਦਗੀ ਉੱਤੇ ਬਿਰਹੋਂ ਦੀ ਪਾਣ ਚੜ੍ਹੀ।
ਹਰ ਇੱਕ ਉਮੰਗ ਚੜ੍ਹਦੀ ਉਮਰੇ ਸ਼ਮਸ਼ਾਨ ਸੜੀ।
ਜਦ ਦੇਖਾਂ ਤੀਆਂ ਨੱਚਦੀਆਂ ਹਾਣ ਦੀਆਂ ਮੁਟਿਆਰਾਂ
ਮੈਂ ਖੋਲ੍ਹਿਆਂ ਦੇ ਕੰਧੀਂ ਲੱਗਕੇ ਧਾਹਾਂ ਮਾਰਾਂ
ਯਾਰ ਚਲਾ ਗਿਆ ਮੈਂ ਰਾਹ ਤੱਕਦੀ ਖੜ੍ਹੀ।
ਭੱਠੀ ਭੁਨਾਵਣ ਦਾਣੇ ਜਾਵਾਂ ਲੋਕ ਊਝਾਂ ਲਾਉਂਦੇ
ਘਰੋਂ ਬਾਹਰ ਨਾ ਨਿੱਕਲਾਂ ਤਾਂ ਦੁੱਖ ਸਤਾਉਂਦੇ
ਚੜ੍ਹਦੀ ਜੁਆਨੀ ਨੂੰ ਗ਼ਮਾਂ ਦੀ ਸੱਪਣੀ ਲੜੀ।
ਚੁੰਨੀ ਉੱਤੇ ਬਦਨਾਮੀ ਦੇ ਗਹਿਰੇ ਦਾਗ ਪਏ
ਸਾਬਣ ਕੀ ਅਥਰੂਆਂ ਨਾਲ ਧੋਤਿਆਂ ਨਾ ਗਏ
ਗ਼ਮਾਂ ਦੀ ਅਦਾਲਤ ਮੇਰੀ ਤਸਵੀਰ ਗਈ ਜੜੀ
No comments:
Post a Comment