ਇਸ ਜੁਆਨੀ ਨੂੰ ਖਾ ਚੱਲਿਆ ਢੋਰਾ।
ਮੇਰੀ ਤਬਾਹੀ ਦਾ ਕਾਰਣ ਬਣਿਆ ਰੰਗ ਗੋਰਾ।
ਉਸ ਪੱਥਰ ਦਿਲ ਨੂੰ ਨਾ ਪ੍ਰਵਾਹ ਮੇਰੀ
ਹੰਝੂਆਂ ਦਾ ਉਸਤੇ ਨਾ ਅਸਰ ਹੋਇਆ ਭੋਰਾ।
ਜਿੰਨਾਂ ਨੂੰ ਆਪਣੇ ਬਣਾਇਆ ਤਰਸ ਨਾ ਕਰਦੇ
ਜ਼ਾਲਿਮ ਬਣਕੇ ਫ਼ੱਟਾਂ ਤੇ ਛਿੜਕਦੇ ਨੂਣ ਮਾਸਖੋਰਾ।
ਉਸਦੀ ਬੇਵਫ਼ਾਈ ਨੇ ਮੇਰਾ ਸੰਸਾਰ ਉਜਾੜ ਦਿੱਤਾ
ਬੰਜਰ ਹੋਇਆ ਦਿਲ ਸਿੰਮਿਆਂ ਅੱਖਾਂ ਦਾ ਸ਼ੋਰਾ।
No comments:
Post a Comment