ਹੁਣ ਤੇਰੀ ਯਾਦ ਨੂੰ ਜਿਸਮ ਦੇ ਕਿਹੜੇ ਹਿੱਸੇ ‘ਚ ਲੁਕੋਵਾਂਗਾ ਮੈਂ,
ਅੱਖਾਂ ਚੁੱਪ ਹੋਣਗੀਆਂ ਪਰ ਅੰਦਰੋਂ ਬਹੁਤ ਰੋਵਾਂਗਾ ਮੈਂ…
ਇਕ ਸਮੇਂ ਰੂਹਾਂ ਵਿਚਕਾਰ ਜਿਸਮਾਂ ਦੀ ਕੰਧ ਵੀ ਨਹੀਂ ਰਹੀ ਸੀ,
ਸੋਚਦਾ ਸੀ ਇਸਤੋਂ ਜਿਆਦਾ ਹੋਰ ਕੀ ਤੇਰੇ ਕਰੀਬ ਹੋਵਾਂਗਾ ਮੈਂ…
ਯਾਰਾ,ਉਡੀਕਾਂ ਨੇ ਕਦੋਂ ਪਰਵਾਹ ਕੀਤੀ ਹੈ ਉਮਰਾਂ ਦੀ,
ਜਦੋਂ ਤੀਕ ਨਹੀਂ ਪਰਤੇਂਗਾ ਤੇਰੇ ਰਾਹ ‘ਚ ਖਲੋਵਾਂਗਾ ਮੈਂ.
ਤੇਰਾ ਮਾਸੂਮ ਚਿਹਰਾ,ਤੇਰੇ ਜ਼ਜਬਾਤ,ਤੇਰੇ ਖਾਬ ਤੇ ਤੇਰੀ ਯਾਦ,
ਇਹਨਾਂ ਚੇਤਿਆਂ ਦੀ ਕਟਾਰ ਨੂੰ ਪਲ ਪਲ ਅੱਖਾਂ ‘ਚ ਖੁਭੋਵਾਂਗਾ ਮੈਂ.):(
No comments:
Post a Comment