Sunday, April 23, 2017

ਕਲਰਜ਼ ਵੱਲੋਂ ਕਰਵਾਏ ਮੁਕਾਬਲੇ ਵਿੱਚ ਪੰਜਾਬ ਦਾ ਉੱਭਰਦਾ ਗਾਇਕ ਬੈਨੇਟ ਦੁਸਾਂਝ ਜੇਤੂ ਰਿਹਾ





ਮੁੰਬਈ, 23 ਅਪ੍ਰੈਲ, (ਪੋਸਟ ਬਿਉਰੋ)- ਪਿਛਲੇ 12 ਹਫ਼ਤਿਆ ਤੋਂ ‘ਕਲਰਜ਼’ ਟੀ ਵੀ ਉੱਤੇ ਚੱਲਦੇ ਪਏ ਸੰਗੀਤ ਦੇ ਮਹਾਕੁੰਭ ‘ਰਾਈਜ਼ਿੰਗ ਸਟਾਰ’ ਦੇ ਅੱਜ ਹੋਏ ਫਾਈਨਲ ਮੁਕਾਬਲੇ ਵਿੱਚ 3 ਗਾਇਕ ਕਲਾਕਾਰਾਂ ਦੇ ਭੇੜ ਵਿੱਚ ਪੰਜਾਬ ਦੇ ਪੁੱਤਰ ਬੈਨੇਟ ਦੁਸਾਂਝ ਨੇ ਰਾਈਜ਼ਿੰਗ ਸਟਾਰ ਦੀ ਜੇਤੂ ਟਰਾਫੀ ਤੇ 20 ਲੱਖ ਦਾ ਇਨਾਮ ਜਿੱਤ ਲਿਆ। ਸ਼ੋਅ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ, ਗਾਇਕਾ ਮੋਨਾਲੀ ਠਾਕੁਰ ਤੇ ਗਾਇਕ ਅਤੇ ਸੰਗੀਤਕਾਰ ਸ਼ੰਕਰ ਮਹਾਦੇਵਨ ਜੱਜ ਦੀ ਭੂਮਿਕਾ ਨਿਭਾਅ ਰਹੇ ਸਨ
ਪੰਜਾਬ ਦੇ ਇਨਕਲਾਬੀ ਇਤਿਹਾਸਕ ਪਿੰਡ ਦੁਸਾਂਝ ਕਲਾ ਦੇ ਜੰਮਪਲ ਬੈਨੇਟ ਦੁਸਾਂਝ, ਜੋ ਦਿਲਜੀਤ ਦੁਸਾਂਝ ਦੇ ਹੀ ਪਿੰਡ ਦਾ ਹੈ, ਨੇ ਅੰਕਿੰਤਾ ਕੁੰਡੇ ਅਤੇ ਮਾਥਿਲੀ ਠਾਕੁਰ ਨੂੰ ਹਰਾ ਕੇ ਜੇਤੂ ਟਰਾਫੀ ਜਿੱਤੀ ਹੈ। ਇਸ ਮੌਕੇ ਬਾਲੀਵੁਡ ਸਟਾਰ ਅਨਿਲ ਕਪੂਰ ਵਿਸ਼ੇਸ਼ ਤੌਰ ਉੱਤੇ ਪੁੱਜੇ ਹੋਏ ਸਨ। ਬੈਨੇਟ ਦੁਸਾਂਝ ਨੂੰ ਟਰਾਫੀ ਤੇ ਇਨਾਮੀ ਰਕਮ ਦੇ ਨਾਲ ਹੁਣ ਨਾਮਵਰ ਹਿੰਦੀ ਫਿਲਮਾਂ ਦੇ ਨਿਰਮਾਤਾ ਅਤੇ ਨਿਰਦੇਸ਼ਕ ਮਹੇਸ਼ ਭੱਟ ਦੀ ਅਗਲੀ ਫਿਲਮ ਵਿੱਚ ਗਾਉਣ ਦਾ ਮੌਕਾ ਵੀ ਮਿਲੇਗਾ। ਬੀਤੇ ਦਿਨ ਬੈਨੇਟ ਦੁਸਾਂਝ ਨੇ ਪੰਜਾਬ ਦੇ ਪ੍ਰਸਿੱਧ ਗਾਇਕ ਮਾਸਟਰ ਸਲੀਮ ਨਾਲ ਗਾ ਕੇ 89 ਫੀਸਦੀ ਨੰਬਰ ਪ੍ਰਪਾਤ ਕਰਕੇ ਪਹਿਲੀ ਕੋਸ਼ਿਸ਼ ਵਿੱਚ ਹੀ ਫਾਈਨਲ ਵਿੱਚ ਆਪਣੀ ਥਾਂ ਬਣਾ ਲਈ ਸੀ।










#punjabinews

No comments:

Post a Comment