ਖਬਰ ਆਈ ਕਿ ਆਊਗਾ ਨਵਾਂ ਰੋਬੋਟ,
ਕੋਠੇ ਛੱਤਣ ਦਾ ਕੰਮ ਵੀ ਕਰੂਗਾ ਬਈ।
ਇੰਚ-ਪੋਟਾ ਵੀ ਫਰਕ ਨਹੀਂ ਪੈਣ ਦੇਂਦਾ,
ਅੱਖ ਨਾਲ ਮਿਣ ਕੇ ਇੱਟ ਧਰੂਗਾ ਬਈ।
ਰਾਜ ਮਿਸਤਰੀ ਦੀ ਪੈਣੀ ਲੋੜ ਨਹੀਉਂ,
ਕਾਮਾ ਲਾਏ ਬਗੈਰ ਹੁਣ ਸਰੂਗਾ ਬਈ।
ਹੋਊ ਕੰਮ ਤੋਂ ਬਿਨਾਂ ਮਜ਼ਦੂਰ ਵਿਹਲਾ,
ਰਾਜ ਮਿਸਤਰੀ ਭੋਖੜਾ ਜਰੂਗਾ ਬਈ।
ਕਿਸੇ ਪੁੱਛ ਲਿਆ ਆਊਗਾ ਕਦੋਂ ਰੋਬੋਟ,
ਰਾਜ-ਭਾਗ ਲਈ ਕੰਮ ਚਲਾਉਣ ਵਾਲਾ।
ਠੁੱਡ ਗਰੀਬ ਦੇ ਢਿੱਡ`ਤੇ ਮਾਰਦਾ ਇਹ,
ਨੰਬਰ ਲੀਡਰਾਂ ਦਾ ਕਦੋਂ ਆਉਣ ਵਾਲਾ।
-ਤੀਸ ਮਾਰ ਖਾਂ
#punjabinews
No comments:
Post a Comment