ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ‘ਟਿਊਬਲਾਈਟ’ ਇਸ ਸਾਲ ਈਦ ਉੱਤੇ ਰਿਲੀਜ਼ ਹੋਣ ਦੀ ਤਿਆਰੀ ਵਿੱਚ ਹੈ। ਇਸ ਮਹੀਨੇ ਦੇ ਅਖੀਰ ਤੱਕ ਇਸ ਦਾ ਟੀਜਰ ਲਾਂਚ ਹੋਣ ਵਾਲਾ ਹੈ।
ਸੂਤਰਾਂ ਮੁਤਾਬਕ ਮੇਕਰਸ ਦੀ ਟੀਮ ਨੇ ਟੀਜਰ ਨੂੰ ਖਾਸ ਬਣਾਉਣ ਲਈ ਕੁਝ ਅਲੱਗ ਕੀਤਾ ਹੈ। ਦਰਅਸਲ ਟੀਮ ਨੇ ਇਸ ਟੀਜਰ ਦਾ ਇੱਕ ਗੀਤ ਰਿਕਾਰਡ ਕਰਨਾ ਸੀ, ਜਿਸ ਵਿੱਚ ਕੁਝ ਬੱਚੇ ਹੋਣ, ਪਰ ਉਨ੍ਹਾਂ ਨੂੰ ਟ੍ਰੇਂਡ ਸਿੰਗਰ ਵੀ ਨਹੀਂ ਚਾਹੀਦੇ ਸਨ। ਸਲਮਾਨ ਤੇ ਫਿਲਮ ਡਾਇਰੈਕਟਰ ਕਬੀਰ ਖਾਨ ਨੇ ਪਹਿਲਾਂ ਆਪਸ ਵਿੱਚ ਚਰਚਾ ਕੀਤੀ, ਫਿਰ ਸਲਮਾਨ ਨੇ ਆਪਣੇ ਗਲੈਕਸੀ ਅਪਾਰਟਮੈਂਟ ਦੇ ਹੀ ਛੇ ਤੋਂ 11 ਸਾਲ ਦੇ ਬੱਚਿਆਂ ਨਾਲ ਗੱਲ ਕੀਤੀ। ਇਨ੍ਹਾਂ ਬੱਚਿਆਂ ਨੇ ਸਟੂਡੀਓ ਵਿੱਚ ਟੀਜਰ ਲੋਗੋ ਦੇ ਨਾਲ ਹੀ ਟੀਜਰ ਪ੍ਰੋਮੋ ਦੇ ਲਈ ਵੀ ਗੀਤ ਰਿਕਾਰਡ ਕੀਤਾ ਹੈ।
#punjabinews
No comments:
Post a Comment