ਆਲੀਆ ਭੱਟ ਨੇ ਆਪਣੇ ਬਾਡੀਗਾਰਡ ਨੂੰ ਨੌਕਰੀ ਤੋਂ ਕੱਢ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਆਲੀਆ ਦੇਰ ਰਾਤ ਆਪਣੇ ਬੁਆਏ ਫਰੈਂਡ ਸਿਧਾਰਥ ਮਲਹੋਤਰਾ ਦੇ ਘਰ ਜਾਣ ਲਈ ਬਿਨਾਂ ਬਾਡੀਗਾਰਡ ਦੇ ਨਿਕਲੀ, ਪਰ ਵਾਪਸੀ ਵਿੱਚ ਉਸ ਨੂੰ ਦੇਰ ਹੋ ਗਈ। ਰਾਤ ਦੇ ਤਿੰਨ ਵੱਜ ਚੁੱਕੇ ਸਨ, ਪਰ ਉਸ ਦਾ ਬਾਡੀਗਾਰਡ ਉਥੇ ਨਹੀਂ ਪਹੁੰਚਿਆ, ਜਦ ਕਿ ਉਹ ਉਸ ਨੂੰ ਕਹਿ ਚੁੱਕੀ ਸੀ ਕਿ ਉਹ ਸਿਧਾਰਥ ਦੇ ਘਰ ਸਮੇਂ ‘ਤੇ ਪਹੁੰਚ ਜਾਏ।
ਆਲੀਆ ਦੇ ਕਈ ਵਾਰ ਫੋਨ ਕਰਨ ਦੇ ਬਾਅਦ ਜਦ ਉਸ ਦਾ ਬਾਡੀਗਾਰਡ ਪਹੁੰਚਿਆ ਤਾਂ ਉਹ ਨਸ਼ੇ ਵਿੱਚ ਧੁਤ ਸੀ। ਆਲੀਆ ਨੇ ਡਰ ਦੇ ਕਾਰਨ ਸਾਰੇ ਰਸਤੇ ਉਸ ਨੂੰ ਕੁਝ ਨਹੀਂ ਕਿਹਾ, ਪਰ ਜਦ ਇਸ ਦੀ ਜਾਣਕਾਰੀ ਆਲੀਆ ਦੀ ਮਾਂ ਸੋਨੀ ਰਾਜਦਾਨ ਨੂੰ ਲੱਗੀ ਤਾਂ ਉਸ ਨੇ ਬਾਡੀਗਾਰਡ ਨੂੰ ਨੌਕਰੀ ਤੋਂ ਕੱਢ ਦਿੱਤਾ। ਆਲੀਆ ਜਾਂ ਸੋਨੀ ਨੇ ਇਸ ਘਟਨਾ ਦੀ ਪੁਸ਼ਟੀ ਅਜੇ ਤੱਕ ਨਹੀਂ ਕੀਤੀ।
#punjabinews
No comments:
Post a Comment