ਨਿਰਦੇਸ਼ਕ ਮਣੀਰਤਨਮ ਨੇ ਬਾਲੀਵੁੱਡ ਵਿੱਚ ਵਾਪਸੀ ਦਾ ਮਨ ਬਣਾਇਆ ਹੈ। ਚਰਚਾ ਹੈ ਕਿ ਜਲਦ ਉਹ ਇੱਕ ਹਿੰਦੀ ਫਿਲਮ ਬਣਾਉਣ ਵਾਲੇ ਹਨ ਜਿਸ ਵਿੱਚ ਐਸ਼ਵਰਿਆ ਰਾਏ ਤੇ ਅਭਿਸ਼ੇਕ ਨੂੰ ਕਾਸਟ ਕਰਨ ਦੀ ਗੱਲ ਚੱਲਦੀ ਹੈ।
ਹਾਲੇ ਇਸ ਫਿਲਮ ਦਾ ਨਾਂਅ ਤੈਅ ਨਹੀਂ ਤੇ ਨਾ ਇਹ ਪਤਾ ਹੈ ਕਿ ਇਸ ਦੀ ਕਹਾਣੀ ਕੀ ਹੋਵੇਗੀ। ਮਣੀਰਤਨਮ ਨੇ ਇਸ ਤੋਂ ਪਹਿਲਾਂ ਅਭਿ ਅਤੇ ਐਸ਼ ਦੇ ਨਾਲ ‘ਗੁਰੂ’ ਅਤੇ ‘ਰਾਵਣ’ ਵਰਗੀਆਂ ਫਿਲਮਾਂ ਬਣਾਈਆਂ ਸਨ। ਇੰਡਸਟਰੀ ਵਿੱਚ ਇਹ ਚਰਚਾ ਹੈ ਕਿ ਪੂਰਾ ਬੱਚਨ ਪਰਵਾਰ ਇੱਕ ਹੋਰ ਫਿਲਮ ‘ਗੁਲਾਬ ਜਾਮੁਨ’ ਵਿੱਚ ਇਕੱਠੇ ਨਜ਼ਰ ਆਏਗਾ।
#punjabinews
No comments:
Post a Comment