Sunday, April 23, 2017

ਨਿੱਕੇ ਬੱਚੇ ਦੀ ਲਾਸ਼ ਮਿਲਣ ਮਗਰੋਂ ਐਡਮੰਟਨ ਵਿੱਚ ਇੱਕ ਪੁਰਸ਼ ਤੇ ਔਰਤ ਗ੍ਰਿਫਤਾਰ





ਐਡਮੰਟਨ, 23 ਅਪਰੈਲ (ਪੋੋਸਟ ਬਿਊਰੋ) : ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਇੱਕ ਚਰਚ ਦੇ ਬਾਹਰੋਂ ਨਿੱਕੇ ਬੱਚੇ ਦੀ ਲਾਸ਼ ਮਿਲਣ ਦੇ ਮਾਮਲੇ ਵਿੱਚ ਐਡਮੰਟਨ ਪੁਲਿਸ ਨੇ ਇੱਕ ਪੁਰਸ਼ ਤੇ ਔਰਤ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਵੱਲੋਂ ਸ਼ਨਿੱਚਰਵਾਰ ਦੀ ਰਾਤ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਦੋਵਾਂ ਨੂੰ ਬਿਨਾ ਕਿਸੇ ਘਟਨਾ ਦੇ ਉੱਤਰਪੱਛਮੀ ਐਡਮੰਟਨ ਤੋਂ ਸ਼ਾਮ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਸਮੇਂ ਉਹ ਪੁਲਿਸ ਹਿਰਾਸਤ ਵਿੱਚ ਹਨ ਤੇ ਦੋਵਾਂ ਖਿਲਾਫ ਅਜੇ ਚਾਰਜਿਸ ਨਹੀਂ ਲਾਏ ਗਏ ਹਨ। ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਜਾਂਚਕਾਰ ਅਜੇ ਵੀ ਨਿੱਕੇ ਬੱਚੇ, ਜਿਸ ਦੇ 20 ਮਹੀਨਿਆਂ ਦਾ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ, ਤੇ ਮਸ਼ਕੂਕਾਂ ਵਿਚਾਲੇ ਕੀ ਸਬੰਧ ਹੈ, ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੇ ਹਨ।
ਪੁਲਿਸ ਨੇ ਮਸ਼ਕੂਕਾਂ ਦੀ ਜਨਤਕ ਤੌਰ ਉੱਤੇ ਪਛਾਣ ਜ਼ਾਹਿਰ ਨਹੀਂ ਕੀਤੀ। ਪੁਲਿਸ ਨੇ ਅਗਲੇਰੀ ਜਾਂਚ ਤੋਂ ਬਾਅਦ ਹੀ ਸਥਿਤੀ ਸਪਸ਼ਟ ਕਰਨ ਦੀ ਗੱਲ ਆਖੀ ਹੈ। ਸ਼ਨਿੱਚਰਵਾਰ ਨੂੰ ਪੁਲਿਸ ਨੇ ਇੱਕ ਪੁਰਸ਼ ਤੇ ਔਰਤ ਦੀ ਸਰਵੇਲੈਂਸ ਵੀਡੀਓ ਪਿਕਚਰ ਜਾਰੀ ਕੀਤੀ, ਜਿਸ ਵਿੱਚ ਦੋਵੇਂ ਇੱਕ ਸਟੋਰ ਵਿੱਚ ਦਾਖਲ ਹੋਣ ਸਮੇਂ ਇੱਕ ਸਟਰੋਲਰ ਨੂੰ ਧੱਕ ਰਹੇ ਹਨ। ਜਾਂਚਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਮੁਤਾਬਕ ਲੜਕੇ ਦੀ ਲਾਸ਼ ਮੰਗਲਵਾਰ ਸਵੇਰੇ ਗੁੱਡ ਸ਼ੈਪਰਡ ਐਂਗਲੀਕਨ ਚਰਚ ਦੇ ਨੇੜੇ ਰੱਖੀ ਗਈ ਜਦਕਿ ਤਿੰਨ ਦਿਨ ਬਾਅਦ ਸ਼ੁੱਕਰਵਾਰ ਨੂੰ ਇਹ ਕਿਸੇ ਰਾਹਗੀਰ ਨੂੰ ਨਜ਼ਰ ਆਈ।
ਪੁਲਿਸ ਨੇ ਆਪਣੇ ਬਿਆਨ ਵਿੱਚ ਕਿਤੇ ਵੀ ਇਹ ਨਹੀਂ ਆਖਿਆ ਕਿ ਉਨ੍ਹਾਂ ਬੱਚੇ ਦੀ ਪਛਾਣ ਕਰ ਲਈ ਹੈ। ਬੱਚੇ ਦੀ ਮੌਤ ਕਿਸ ਤਰ੍ਹਾਂ ਹੋਈ ਇਸ ਦਾ ਪਤਾ ਲਾਉਣ ਲਈ ਸੋਮਵਾਰ ਸਵੇਰੇ ਪੋਸਟ ਮਾਰਟਮ ਕੀਤਾ ਜਾਵੇਗਾ।










#punjabinews

No comments:

Post a Comment