[ad_1]
ਨਵੀਂ ਦਿੱਲੀ, 7 ਮਾਰਚ (ਪੋਸਟ ਬਿਊਰੋ)- ਦੇਸ਼ ਦੇ ਕਾਨੂੰਨ ਮੰਤਰੀ ਰਹਿ ਚੁੱਕੇ ਦੋ ਵੱਡੇ ਵਕੀਲਾਂ ਵਿਚਾਲੇ ਕੱਲ੍ਹ ਦਿੱਲੀ ਹਾਈ ਕੋਰਟ ਵਿੱਚ ਜ਼ੋਰਦਾਰ ਜਿਰਹਾ ਹੋਈ। ਇਹ ਦੋਵੇਂ ਵੱਡੇ ਵਕੀਲ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੇ ਸਾਬਕਾ ਕਾਨੂੰਨ ਮੰਤਰੀ ਅਤੇ ਭਾਜਪਾ ਨੇਤਾ ਰਾਮ ਜੇਠਮਲਾਨੀ ਸਨ ਅਤੇ ਮੁਕੱਦਮਾ ਅਰੁਣ ਜੇਤਲੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਦਾਇਰ 10 ਕਰੋੜ ਦੇ ਮਾਣਹਾਨੀ ਕੇਸ ਦੀ ਸੁਣਵਾਈ ਦਾ ਸੀ।
ਅਰਵਿੰਦ ਕੇਜਰੀਵਾਲ ਦੇ ਵਕੀਲ ਜੇਠਮਲਾਨੀ ਨੇ ਖੁੱਲ੍ਹੀ ਅਦਾਲਤ ਵਿੱਚ ਜੇਤਲੀ ਦਾ ਕਰਾਸ ਐਗਜ਼ਾਮੀਨੇਸ਼ਨ ਕੀਤਾ। ਜੇਠਮਲਾਨੀ ਕਰੀਬ ਤਿੰਨ ਘੰਟੇ ਦੀ ਬਹਿਸ ਵਿੱਚ ਅਰੁਣ ਜੇਤਲੀ ਦਾ ਮਾਣਹਾਨੀ ਦਾ ਦਾਅਵਾ ਬੇਬੁਨਿਆਦ ਸਾਬਤ ਕਰਨ ਦੀ ਕੋਸ਼ਿਸ਼ ਵਿੱਚ ਰਹੇ। ਜੇਤਲੀ ਨੇ ਕਿਹਾ ਕਿ ਉਨ੍ਹਾਂ ਦੇ ਮਾਣ-ਸਨਮਾਨ ਨੂੰ ਹੋਏ ਨੁਕਸਾਨ ਦੀ ਭਰਪਾਈ ਤਾਂ ਦੂਰ, ਉਸ ਨੂੰ ਮਾਪਣਾ ਵੀ ਮੁਸ਼ਕਲ ਹੈ। ਇਸ ਉੱਤੇ ਜੇਠਮਲਾਨੀ ਨੇ ਕਿਹਾ ਕਿ ਤੁਸੀਂ ਖੁਦ ਨੂੰ ਮਹਾਨ ਮੰਨ ਰਹੇ ਹੋ। ਜੇਤਲੀ ਦੇ ਵਕੀਲਾਂ ਦੀ ਕਈ ਵਾਰ ਜੇਠਮਲਾਨੀ ਨਾਲ ਤਿੱਖੀ ਨੋਕ-ਝੋਂਕ ਵੀ ਹੋਈ, ਜਿਸ ਵਿੱਚ ਅਦਾਲਤ ਦੇ ਜੁਆਇੰਟ ਰਜਿਸਟਰਾਰ ਨੂੰ ਬਚਾਅ ਕਰਨਾ ਪਿਆ। ਇਸ ਤਰ੍ਹਾਂ ਦੀ ਸੀ ਇਸ ਸੁਣਵਾਈ ਦੀ ਰਿਪੋਰਟ :
ਜੇਠਮਲਾਨੀ: ਸਾਖ ਤਾਂ ਦਾਨ ਕਰਨ ਵਾਲੇ ਠੱਗ ਦੀ ਵੀ ਬਣ ਜਾਂਦੀ ਹੈ, ਤੁਸੀਂ 10 ਕਰੋੜ ਕਿਵੇਂ ਮਾਪੇ? (ਜ਼ਿਕਰ ਯੋਗ ਹੈ ਕਿ ਅਰੁਣੇ ਜੇਤਲੀ ਨੇ ਆਪਣੀ ਮਾਣਹਾਨੀ ਬਦਲੇ ਦਸ ਕਰੋੜ ਰੁਪਏ ਦੇ ਹਰਜਾਨੇ ਦੀ ਮੰਗ ਕੀਤੀ ਹੈ।)
ਜੇਤਲੀ: ਇਹ ਤਾਂ ਮੈਨੂੰ ਹੋਏ ਨੁਕਸਾਨ ਦਾ ਬਹੁਤ ਛੋਟਾ ਹਿੱਸਾ ਹੈ।
ਹਾਈ ਕੋਰਟ ਦੇ ਜਾਇੰਟ ਰਜਿਸਟਰਾਰ ਰੂਮ ਵਿੱਚ ਸੁਣਵਾਈ ਦੁਪਹਿਰ ਬਾਅਦ ਸਾਢੇ 12 ਵਜੇ ਹੋਈ। ਇਸ ਦੇ ਦੌਰਾਨ ਰਾਮ ਜੇਠਮਲਾਨੀ ਨੇ ਅਰੁਣ ਜੇਤਲੀ ਤੋਂ ਕੁੱਲ 52 ਸਵਾਲ ਪੁੱਛੇ ਅਤੇ ਸੁਝਾਅ ਦਿੱਤੇ। ਜੁਆਇੰਟ ਰਜਿਸਟਰਾਰ ਅਮਿਤ ਕੁਮਾਰ ਨੇ ਇਨ੍ਹਾਂ ਵਿੱਚੋਂ 30 ਸਵਾਲਾਂ ਨੂੰ ਕੇਸ ਨਾਲ ਜੁੜਿਆ ਮੰਨਿਆ ਅਤੇ ਨੌਂ ਸਵਾਲ ਅਯੋਗ ਦੱਸੇ। ਜੇਤਲੀ ਵੱਲੋਂ ਵਕੀਲ ਪ੍ਰਤਿਭਾ ਸਿੰਘ, ਮਾਣਿਕ ਡੋਗਰਾ ਅਤੇ ਹੋਰ ਮੌਜੂਦ ਸਨ।
ਜੇਤਲੀ ਦੇ ਵਕੀਲ: ਸਾਡੇ ਕਲਾਈਂਟ ਦੇ ਖਿਲਾਫ ਮੀਡੀਆ ਵਿੱਚ ਦੋਸ਼ ਲਾਏ ਅਤੇ ਪਾਰਲੀਮੈਂਟ ਵਿੱਚ ਵੀ ਸਵਾਲ ਉਠਾਏ। ਇਸ ਤੋਂ ਉਨ੍ਹਾਂ ਦੇ ਮਾਣ-ਸਨਮਾਨ ਨੂੰ ਨੁਕਸਾਨ ਹੋਇਆ। ਉਨ੍ਹਾਂ ਦੇ ਖੰਡਨ ਦੇ ਬਾਵਜੂਦ ਪੰਜ ਦਿਨ ਇਹ ਜਾਰੀ ਰਿਹਾ। ਮਾਣ-ਸਨਮਾਨ ਦੇ ਇਸ ਨੁਕਸਾਨ ਦੀ ਭਰਪਾਈ ਸੰਭਵ ਨਹੀਂ ਹੈ।
ਜੇਠਮਲਾਨੀ: ਤੁਸੀਂ ਛੇ ਦਿਨ ਇੰਤਜ਼ਾਰ ਕਿਉਂ ਕੀਤਾ? ਸੱਤਵੇਂ ਦਿਨ ਕਿਉਂ ਮਾਣਹਾਨੀ ਦਾ ਮੁਕੱਦਮਾ ਕੀਤਾ?
ਜੇਤਲੀ ਦੇ ਵਕੀਲ: ਉਹ ਇੰਤਜ਼ਾਰ ਕਰ ਰਹੇ ਸਨ।
ਜੇਠਮਲਾਨੀ ਨੇ ਵਾਰ-ਵਾਰ ਇਹੀ ਸਵਾਲ ਪੁੱਛਿਆ। ਇਸ ਉੱਤੇ ਜੇਤਲੀ ਦੇ ਵਕੀਲਾਂ ਨੇ ਇਤਰਾਜ਼ ਕੀਤਾ।
ਜੇਠਮਲਾਨੀ: ਇਹ ਕਿਵੇਂ ਤੈਅ ਕੀਤਾ ਗਿਆ ਕਿ ਮਾਣਹਾਨੀ ਦੀ ਭਰਪਾਈ ਆਰਥਿਕ ਰੂਪ ਨਾਲ ਹੋ ਸਕਦੀ ਹੈ? ਮਾਣਹਾਨੀ 10 ਕਰੋੜ ਹੀ ਹੈ? ਕੀ ਇਸ ਤੋਂ ਆਰਥਿਕ ਨੁਕਸਾਨ ਹੋਇਆ ਹੈ?
ਜੇਤਲੀ: ਮਾਣਹਾਨੀ ਦੀ ਭਰਪਾਈ ਆਰਥਿਕ ਤੌਰ ਉੱਤੇ ਨਹੀਂ ਹੋ ਸਕਦੀ। ਪਰਵਾਰ, ਦੋਸਤਾਂ ਜਾਂ ਸਮਾਜ ਵਿੱਚ ਮੇਰਾ ਜੋ ਮਹੱਤਵ ਹੈ, ਉਸ ਦੇ ਆਧਾਰ Ḕਤੇ 10 ਕਰੋੜ ਦਾ ਦਾਅਵਾ ਠੋਕਿਆ। ਦੋਸ਼ ਵਾਰ-ਵਾਰ ਮੀਡੀਆ ਵਿੱਚ ਦਿਖਾਏ ਗਏ। ਇਸ ਤੋਂ ਮੇਰਾ ਅਕਸ ਖਰਾਬ ਹੋਇਆ ਹੈ।
ਜੇਠਮਲਾਨੀ: ਇਹ ਕਿਸ ਆਧਾਰ Ḕਤੇ ਕਿਹਾ ਕਿ ਮਾਣ-ਸਨਮਾਨ ਦੇ ਨੁਕਸਾਨ ਦੀ ਭਰਪਾਈ ਨਹੀਂ ਹੋ ਸਕਦੀ ਤੇ ਨਾ ਉਸ ਨੂੰ ਮਾਪਿਆ ਜਾ ਸਕਦਾ ਹੈ? ਕਿਤੇ ਮਾਮਲਾ ਖੁਦ ਨੂੰ ਮਹਾਨ ਸਮਝਣ ਦਾ ਤਾਂ ਨਹੀਂ? ਸਾਖ ਅਤੇ ਮਾਣ ਸਨਮਾਨ ਵਿੱਚ ਕੀ ਫਰਕ ਹੈ? ਠੱਗ ਵੀ ਜੇ ਕੁਝ ਲੋਕਾਂ ਨੂੰ ਥੋੜ੍ਹਾ ਦਾਨ ਦੇਵੇ ਤਾਂ ਉਸ ਤੋਂ ਉਸ ਦੀ ਸਾਖ ਹੋਵੇਗੀ। ਤੁਹਾਡੀ ਅਰਜ਼ੀ ਦਾ ਕੋਈ ਤਰਕ ਸੰਗਤ ਕਾਰਨ ਨਜ਼ਰ ਨਹੀਂ ਆਉਂਦਾ, ਸਿਵਾਏ ਕਿ ਤੁਸੀਂ ਖੁਦ ਆਪਣੇ ਬਾਰੇ ਵਿੱਚ ਇਹ ਸੋਚਦੇ ਹੋ।
ਜੇਤਲੀ: ਮਾਣ ਸਨਮਾਨ ਦੇ ਨੁਕਸਾਨ ਦੀ ਮੈਂ ਜੋ ਕੀਮਤ ਲਾਈ ਹੈ, ਉਹ ਮੈਨੂੰ ਹੋਏ ਵੱਡੇ ਨੁਕਸਾਨ ਦਾ ਬਹੁਤ ਛੋਟਾ ਹਿੱਸਾ ਹੈ।
ਜੇਠਮਲਾਨੀ: ਜੇਤਲੀ ਨੂੰ ਕੋਈ ਆਰਥਿਕ ਨੁਕਸਾਨ ਨਹੀਂ ਹੋਇਆ। ਇਸ ਲਈ ਉਹ ਕਹਿ ਰਹੇ ਹਨ ਕਿ ਇਸ ਨੂੰ ਮਾਪਿਆ ਨਹੀਂ ਜਾ ਸਕਦਾ।
ਜੇਤਲੀ: ਮਾਣ ਸਨਮਾਨ ਨੂੰ ਹੋਇਆ ਨੁਕਸਾਨ ਕੁਝ ਹੱਦ ਤੱਕ ਕੀਮਤ ਵਿੱਚ ਮਾਪਿਆ ਜਾ ਸਕਦਾ ਹੈ। ਮਾਣ ਸਨਮਾਨ ਹੋਏ ਨੁਕਸਾਨ ਕਾਰਨ ਵਿਅਕਤੀ ਤਣਾਅ ਗ੍ਰਸਤ ਹੁੰਦਾ ਹੈ। ਮੇਰੇ ਨਾਲ ਵੀ ਇਹੀ ਹੋਇਆ। ਮੇਰਾ ਅਹੁਦਾ, ਪਿਛੋਕੜ ਅਤੇ ਮਾਣ-ਸਨਮਾਨ ਦੇਖੋ ਤਾਂ ਮੇਰੇ ਸਨਮਾਨ ਨੂੰ ਇੰਨਾ ਵੱਡਾ ਨੁਕਸਾਨ ਪਹੁੰਚਿਆ ਹੈ ਕਿ ਉਸ ਨੂੰ ਮਾਪ ਨਹੀਂ ਸਕਦੇ ਹਨ।
ਜੇਠਮਲਾਨੀ: ਯਾਨੀ ਤੁਸੀਂ ਮੰਨਦੇ ਹੋ ਕਿ ਤੁਸੀਂ ਇੰਨੇ ਮਹਾਨ ਹੋ ਕਿ ਇਸ ਨੂੰ ਆਰਥਿਕ ਤੌਰ ਉੱਤੇ ਨਹੀਂ ਮਾਪ ਸਕਦੇ? ਆਪਣੇ ਅਧਿਕਾਰਾਂ ਦੇ ਘਾਣ ਦੀ ਗੱਲ ਕੀਤੀ ਹੈ। ਕਿਵੇਂ?
ਜੇਤਲੀ: ਮੇਰੇ ਖਿਲਾਫ ਲਗਾਤਾਰ ਮੁਹਿੰਮ ਚਲਾਈ। ਇਸ ਨੂੰ ਰੋਕਣਾ ਜ਼ਰੂਰੀ ਸੀ। ਇਸ ਲਈ ਕੇਸ ਕੀਤਾ। (ਭਾਵੁਕ ਹੁੰਦੇ ਹੋਏ) ਆਪਣੇ ਪੂਰੇ ਰਾਜਨੀਤਕ ਕਰੀਅਰ ਵਿੱਚ ਕਦੇ ਵੀ ਮੈਂ ਰਾਜਨੀਤਕ ਆਲੋਚਨਾ ਉੱਤੇ ਕੁਝ ਨਹੀਂ ਕਿਹਾ, ਪਰ ਇਸ ਵਾਰ ਕੇਸ ਕਰਨਾ ਪਿਆ, ਕਿਉਂਕਿ ਮੇਰੀ ਸੱਚਾਈ ਅਤੇ ਨਿਸ਼ਠਾ Ḕਤੇ ਸਵਾਲ ਉਠੇ ਹਨ। ਮੈਂ 1977 ਤੋਂ ਵਕਾਲਤ ਕਰ ਰਿਹਾ ਹਾਂ। ਰਾਜ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਰਿਹਾ ਹਾਂ। ਸਮਾਜ, ਪਰਵਾਰ ਵਿੱਚ ਮੇਰਾ ਅਕਸ ਸਾਫ ਹੈ।
ਜੇਠਮਲਾਨੀ: ਰਾਜਿੰਦਰ ਕੁਮਾਰ ਦੇ ਦਫਤਰ ਵਿੱਚ ਛਾਪੇਮਾਰੀ ਦੀ ਜਾਣਕਾਰੀ ਤੁਹਾਨੂੰ ਸੀ?
ਜੇਤਲੀ: ਨਹੀਂ, ਮੈਨੂੰ ਮੀਡੀਆ ਰਿਪੋਰਟ ਤੋਂ ਪਤਾ ਲੱਗਾ ਸੀ।
ਜੇਠਮਲਾਨੀ: ਕੀ ਤੁਹਾਨੂੰ ਪਤਾ ਸੀ ਕਿ ਡੀ ਡੀ ਸੀ ਏ ਨਾਲ ਜੁੜੇ ਦਸਤਾਵੇਜ਼ ਦਫਤਰ ਵਿੱਚ ਸਨ? (ਵਰਨਣ ਯੋਗ ਹੈ ਕਿ ਅਰੁਣ ਜੇਤਲੀ ਦੀ ਅਗਵਾਈ ਵਾਲੀ ਦਿੱਲੀ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਅਰਵਿੰਦ ਕੇਜਰੀਵਾਲ ਨੇ ਲਾਏ ਸਨ ਤੇ ਇਹ ਉਸ ਦੇ ਦਸਤਾਵੇਜ਼ਾਂ ਦਾ ਜ਼ਿਕਰ ਹੈ।)
ਜੇਤਲੀ: ਨਹੀਂ। ਛਾਪੇ ਦੇ ਬਾਅਦ ਕੇਜਰੀਵਾਲ ਅਤੇ ਹੋਰਾਂ ਨੇ ਡੀ ਡੀ ਸੀ ਏ ਨੂੰ ਲੈ ਕੇ ਮੇਰੇ ਖਿਲਾਫ ਮਾਣਹਾਨੀ ਕਾਰਕ ਬਿਆਨ ਦਿੱਤੇ। ਉਨ੍ਹਾਂ ਦਾ ਮਕਸਦ ਛਾਪਿਆਂ ਤੋਂ ਧਿਆਨ ਹਟਾ ਕੇ ਕਿਸੇ ਤਰ੍ਹਾਂ ਮੈਨੂੰ ਵਿਵਾਦਾਂ ਵਿੱਚ ਘਸੀਟਣਾ ਸੀ। ਮੇਰਾ ਇਸ ਵਿਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।
ਜੇਠਮਲਾਨੀ: ਬਿਊਰੋਕ੍ਰੇਟ ਚੇਤਨ ਸਾਂਘੀ ਦੀ ਅਗਵਾਈ ਵਿੱਚ ਡੀ ਡੀ ਸੀ ਏ ਦੀ ਰਿਪੋਰਟ ਤਿਆਰ ਹੋਈ ਸੀ? ਤੁਹਾਡੀ ਉਨ੍ਹਾਂ ਨਾਲ ਦੋਸਤੀ ਹੈ ਨਾ?
ਜੇਤਲੀ: ਰਿਪੋਰਟ ਮਨ ਮੁਤਾਬਿਕ ਬਣਾਉਣ ਦੇ ਲਈ ਮੈਂ ਸਾਂਘੀ ਨਾਲ ਕੋਈ ਬੈਠਕ ਨਹੀਂ ਕੀਤੀ ਅਤੇ ਨਾ ਹੀ ਕੋਈ ਦਬਾਅ ਪਾਇਆ।
[ad_2]
No comments:
Post a Comment