Tuesday, March 7, 2017

10 ਲੱਖ ਰੁਪਏ ਦੇ ਪੁਰਾਣੇ ਨੋਟਾਂ ਸਮੇਤ ਤਿੰਨ ਜਣੇ ਗ੍ਰਿਫਤਾਰ

[ad_1]




10 lakh notes
ਇੰਦੌਰ, 7 ਮਾਰਚ (ਪੋਸਟ ਬਿਊਰੋ)- ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਪੁਲਸ ਨੇ 10 ਲੱਖ ਦੇ ਪੁਰਾਣੇ ਨੋਟਾਂ ਸਮੇਤ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ 500-500 ਦੇ ਪੁਰਾਣੇ ਨੋਟ ਮਿਲੇ ਹਨ। ਉਹ ਨੋਟਾਂ ਨੂੰ ਬਦਲਾਉਣ ਦੀ ਫਿਰਾਕ ਵਿੱਚ ਘੁੰਮ ਰਹੇ ਸਨ। ਪੁਲਸ ਨੇ ਚੈਕਿੰਗ ਦੌਰਾਨ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ।
ਸੀ ਐੱਸ ਪੀ ਸ਼ਸ਼ੀਕਾਂਤ ਕਨਕਨੇ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਮਹਾਲਕਸ਼ਮੀ ਨਗਰ ਦਾ ਕੁਣਾਲ ਦੇਸਾਈ, ਖਜਰਾਨਾ ਦਾ ਵਸੀਮ ਅਤੇ ਕਨਾੜੀਆ ਰੋਡ ਦਾ ਨਿਸ਼ਾਂਤ ਪਾਟੀਦਾਰ ਹਨ। ਜੋ ਰੁਪਏ ਮਿਲੇ ਹਨ, ਉਹ ਕੁਣਾਲ ਦੇਸਾਈ ਦੇ ਦੱਸੇ ਜਾਂਦੇ ਹਨ। ਕੁਣਾਲ ਪੀਥਮਪੁਰ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਗੱਡੀਆਂ ਦੇ ਚੈਸੀਸ ਬਣਾਉਣ ਦਾ ਕੰਮ ਕਰਦਾ ਹੈ। ਉਸ ਨੇ ਐੱਮ ਬੀ ਏ ਕੀਤਾ ਹੈ। ਨੌਕਰੀ ਦੇ ਇਲਾਵਾ ਉਹ ਕੁਝ ਵੱਡੀਆਂ ਕੰਪਨੀਆਂ ਦੇ ਲਈ ਹੋਸਪੀਟੈਲਿਟੀ ਦਾ ਵੀ ਕੰਮ ਕਰਦਾ ਹੈ। ਇਸੇ ਦੌਰਾਨ ਉਸ ਨੇ ਪਿਛਲੇ ਕੁਝ ਸਮੇਂ ਵਿੱਚ 13 ਲੱਖ ਦੀ ਵਾਧੂ ਕਮਾਈ ਕੀਤੀ ਸੀ। ਇਹ ਰੁਪਏ ਉਸ ਨੇ ਘਰ ਰੱਖੇ ਸਨ। ਨੋਟਬੰਦੀ ਦੇ ਬਾਅਦ ਉਹ ਤਿੰਨ ਲੱਖ ਰੁਪਏ ਐਕਸਚੇਂਜ ਕਰਵਾ ਚੁੱਕਾ ਸੀ, ਪ੍ਰੰਤੂ 10 ਲੱਖ ਰੁਪਏ ਰਹਿ ਗਏ ਸਨ। ਕੁਝ ਦਿਨ ਪਹਿਲਾਂ ਉਸ ਨੇ ਇਨ੍ਹਾਂ ਨੂੰ ਬਦਲਾਉਣ ਲਈ ਸ਼ੇਅਰ ਕਾਰੋਬਾਰੀ ਆਪਣੇ ਦੋਸਤ ਨਿਸ਼ਾਂਤ ਤੇ ਵਸੀਮ ਨਾਲ ਸੰਪਰਕ ਕੀਤਾ। ਇਨ੍ਹਾਂ ਦੋਵਾਂ ਨੇ ਉਸ ਨੂੰ ਤਿੰਨ ਲੱਖ ਵਿੱਚ 10 ਲੱਖ ਦੇ ਨੋਟ ਬਦਲਣ ਦੀ ਗੱਲ ਕਹੀ ਅਤੇ ਸਰਾਫਾ ਵਿੱਚ ਕਿਸੇ ਵਿਅਕਤੀ ਦੇ ਬਾਰੇ ਦੱਸਿਆ, ਜੋ ਪੁਰਾਣੇ ਨੋਟ ਐਕਸਚੇਂਜ ਕਰਾਉਂਦਾ ਹੈ। ਕੁਣਾਲ ਨੇ ਉਸ ਦੇ ਮੋਬਾਈਲ ਨੰਬਰ ‘ਤੇ ਗੱਲ ਵੀ ਕੀਤੀ। ਤਿੰਨੇ ਰੁਪਏ ਲੈ ਕੇ ਘੁੰਮ ਰਹੇ ਸਨ।











[ad_2]

No comments:

Post a Comment