[ad_1]
ਚੰਡੀਗੜ੍ਹ, 7 ਮਾਰਚ (ਪੋਸਟ ਬਿਊਰੋ)- ਪੰਜਾਬ ਸਰਕਾਰ ਨੇ ਇਕ ਫੈਸਲਾ ਅਧੀਨ ਨਵੀਂ ਸਰਕਾਰ ਦਾ ਗਠਨ ਹੋਣ ਤੱਕ ਮੁੱਖ ਮੰਤਰੀ, ਮੰਤਰੀਆਂ ਤੇ ਕੁਝ ਇਕ ਹੋਰ ਅਹੁਦੇਦਾਰਾਂ ਨਾਲ ਕੰਮ ਕਰਦੇ ਅਸਥਾਈ ਸਟਾਫ ਅਤੇ ਅਧਿਕਾਰੀਆਂ ਦੇ ਕਾਰਜਕਾਲ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ।
ਚੋਣ ਕਮਿਸ਼ਨ ਦੀ ਪ੍ਰਵਾਨਗੀ ਨਾਲ ਲਏ ਗਏ ਇਸ ਫੈਸਲੇ ਅਨੁਸਾਰ ਵੱਖ-ਵੱਖ ਅਹੁਦਿਆਂ ਉੱਤੇ ਕੰਮ ਕਰਨ ਵਾਲੇ 234 ਅਧਿਕਾਰੀਆਂ, ਜਿਨ੍ਹਾਂ ਦਾ ਕਾਰਜਕਾਲ 28 ਫਰਵਰੀ 2017 ਨੂੰ ਖਤਮ ਹੋ ਗਿਆ ਸੀ, ਨੂੰ ਹੁਣ 31 ਮਾਰਚ 2017 ਤੱਕ ਕੰਮ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਲਈ ਆਖਰੀ ਮਹੀਨੇ ਦੀ ਤਨਖਾਹ ਨਵੇਂ ਮਾਲੀ ਸਾਲ ਦੌਰਾਨ ਦਿੱਤੀ ਜਾਵੇਗੀ। ਵਰਨਣ ਯੋਗ ਹੈ ਕਿ ਮੁੱਖ ਮੰਤਰੀ ਅਤੇ ਮੰਤਰੀਆਂ, ਵਿਰੋਧੀ ਧਿਰ ਦੇ ਨੇਤਾ, ਰਾਜ ਦੇ ਮੁੱਖ ਸਕੱਤਰ ਤੇ ਕੁਝ ਹੋਰ ਅਦਾਰਿਆਂ ਵਿੱਚ ਕੰਮ ਕਰਦੇ ਸਲਾਹਕਾਰਾਂ, ਆਫੀਸਰ ਆਨ ਸਪੈਸ਼ਲ ਡਿਊਟੀ ਤੇ ਲਿਟੀਗੇਸ਼ਨ ਵਿਭਾਗ ਵਿੱਚ ਕੱਚੇ ਅਹੁਦਿਆਂ ‘ਤੇ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਇਸ ਦਾ ਲਾਭ ਮਿਲ ਸਕੇਗਾ। ਰਾਜ ਵਿੱਚ ਨਵੀਂ ਸਰਕਾਰ ਦਾ ਗਠਨ 15 ਮਾਰਚ ਦੇ ਨੇੜੇ ਤੇੜੇ ਹੋਣ ਦੀ ਸੰਭਾਵਨਾ ਹੈ ਤੇ ਉਸ ਵਿੱਚ ਕੁਝ ਦਿਨ ਦਾ ਸਮਾਂ ਲੱਗਣ ਕਾਰਨ ਇਸ ਦਾ ਸਰਕਾਰੀ ਕੰਮ ਕਾਜ ‘ਤੇ ਅਸਰ ਨਾ ਪਵੇ, ਇਸ ਲਈ ਉਕਤ ਫੈਸਲਾ ਲਿਆ ਗਿਆ ਹੈ।
[ad_2]
No comments:
Post a Comment