Tuesday, March 7, 2017

ਸੁਪਰੀਮ ਕੋਰਟ ਵਿੱਚ ਸ਼ਿਵ ਲਾਲ ਡੋਡਾ ਦੀ ਜ਼ਮਾਨਤ ਉੱਤੇ ਸੁਣਵਾਈ 27 ਮਾਰਚ ਤੱਕ ਟਲੀ

[ad_1]




shiv lal doda


ਫਿਰੋਜ਼ਪੁਰ, 7 ਮਾਰਚ (ਪੋਸਟ ਬਿਊਰੋ)- ਪਿੰਡ ਰਾਮਸਰਾ ਦੇ ਫਾਰਮ ਹਾਊਸ ਵਿੱਚ 11 ਦਸੰਬਰ 2015 ਨੂੰ ਦਲਿਤ ਨੌਜਵਾਨ ਭੀਮ ਟਾਂਕ ਦਾ ਕਤਲ ਕਰਨ ਦੇ ਕੇਸ ਵਿੱਚ ਖੁਦ ਨੂੰ ਨਿਰਦੋਸ਼ ਦੱਸਦੇ ਹੋਏ ਡੋਡਾ ਨੇ ਪਟੀਸ਼ਨ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਹੋਈ ਹੈ। ਕੱਲ੍ਹ ਉਸ ਦੀ ਸੁਣਵਾਈ ਦੌਰਾਨ ਕੋਰਟ ਨੂੰ ਡੋਡਾ ਦੇ ਵਕੀਲ ਨੇ ਦੱਸਿਆ ਕਿ ਇਸ ਕਾਂਡ ਵਿੱਚ ਕਾਤਲਾਨਾ ਹਮਲੇ ਨਾਲ ਜ਼ਖਮੀ ਗੁਰਜੰਟ ਸਿੰਘ ਜੰਟਾ ਅਤੇ ਉਸ ਦੇ ਭਰਾ ਰਣਜੀਤ ਸਿੰਘ ਰਾਣਾ ਅਤੇ ਮਾਮਾ ਭੋਲਾ ਸਿੰਘ ਇਹ ਕਾਂਡ ਫਾਰਮ ਹਾਊਸ ਵਿੱਚ ਹੋਣ ਦੇ ਬਾਰੇ ਪਹਿਲਾਂ ਦਿੱਤੀ ਗਵਾਹੀ ਤੋਂ ਮੁਕਰ ਚੁੱਕੇ ਹਨ। ਇਕ ਹੋਰ ਗਵਾਹ ਅਜੇ ਕੁਮਾਰ ਦੀ ਗਵਾਹੀ ਨਹੀਂ ਹੋ ਸਕੀ। ਫਿਰ ਵੀ ਕੋਰਟ ਨੇ ਇਹ ਸੁਣਵਾਈ ਅੱਗੇ ਪਾ ਦਿੱਤੀ ਹੈ।
ਕੱਲ੍ਹ ਪੀੜਤ ਪੱਖ ਵੱਲੋਂ ਕੋਰਟ ਵਿੱਚ ਪੇਸ਼ ਹੋਏ ਸੁਪਰੀਮ ਕੋਰਟ ਦੇ ਵਕੀਲ ਨਰਿੰਦਰ ਸਿੰਘ ਯਾਦਵ, ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਸਕੱਤਰ ਸੁਰਿੰਦਰ ਪਾਲ ਸਿੰਘ ਤਿੰਨਾ ਨੇ ਦੱਸਿਆ ਕਿ ਅਦਾਲਤ ਇਸ ਕਾਂਡ ਦੇ ਬਾਰੇ ਨਵੀਨਤਮ ਸਥਿਤੀ ਦੀ ਜਾਣਕਾਰੀ ਦੇਣ ਲਈ ਪੰਜਾਬ ਸਰਕਾਰ ਦੇ ਵਕੀਲ ਨੂੰ 27 ਮਾਰਚ ਨੂੰ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੰਦੇ ਹੋਏ ਤਦ ਤੱਕ ਲਈ ਜ਼ਮਾਨਤ Ḕਤੇ ਫੈਸਲਾ ਮੁਲਤਵੀ ਕਰ ਦਿੱਤਾ ਹੈ।
ਵਰਨਣ ਯੋਗ ਹੈ ਕਿ ਭੀਮ ਟਾਂਕ ਦੀ ਕਤਲ ਕੇਸ ਵਿੱਚ ਸ਼ਿਵ ਲਾਲ ਡੋਡਾ ਪਹਿਲਾ ਫਾਜ਼ਿਲਕਾ ਜੇਲ ਵਿੱਚ ਬੰਦ ਸੀ। ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਨੇਤਾਵਾਂ ਨਾਲ ਚੋਣ ਰਣਨੀਤੀ ਬਣਾਉਂਦੇ ਹੋਏ ਡੀ ਸੀ ਫਾਜ਼ਿਲਕਾ ਨੇ ਫੜਿਆ ਤਾਂ ਉਸ ਨੂੰ ਅੰਮ੍ਰਿਤਸਰ ਜੇਲ ਭੇਜ ਦਿੱਤਾ ਗਿਆ ਸੀ। ਫਿਰ ਉਸ ਨੇ ਵਿਧਾਨ ਸਭਾ ਚੋਣਾਂ ਲੜਨ ਲਈ ਅਦਾਲਤ ਤੋਂ ਆਗਿਆ ਮੰਗੀ ਅਤੇ ਨਾਮਜ਼ਦਗੀ ਪੱਤਰ ਭਰੇ ਸਨ। ਫਿਰ ਉਸ ਨੂੰ ਵਾਪਸ ਲੈਣ ਦਾ ਯਤਨ ਕੀਤਾ, ਪਰ ਲੈ ਨਹੀਂ ਸੀ ਸਕਿਆ। ਉਹ ਅਜੇ ਤੱਕ ਜੇਲ੍ਹ ਵਿੱਚ ਹੀ ਹੈ।











[ad_2]

No comments:

Post a Comment