[ad_1]
ਚੰਡੀਗੜ੍ਹ, 7 ਮਾਰਚ (ਪੋਸਟ ਬਿਊਰੋ)- ਹੁਸ਼ਿਆਰਪੁਰ ਸ਼ਹਿਰ ਦੇ ਬਹੁ ਚਰਚਿਤ ਅਭੀ ਵਰਮਾ ਉਰਫ ਹੈਰੀ ਵਰਮਾ ਕਤਲ ਕੇਸ ਦੇ ਦੋਸ਼ੀਆਂ ਦੀ ਰਹਿਮ ਦੀ ਅਪੀਲ Ḕਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਣਵਾਈ 23 ਮਈ ਤੱਕ ਅੱਗੇ ਪਾ ਦਿੱਤੀ ਹੈ। ਸੁਪਰੀਮ ਕੋਰਟ ਇਸ ਕੇਸ ਵਿੱਚ ਪਹਿਲਾਂ ਹੀ ਫਾਂਸੀ ਦੇ ਵਾਰੰਟ ‘ਤੇ ਰੋਕ ਲਾ ਚੁੱਕੀ ਹੈ। ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਡੈਥ ਵਾਰੰਟ ਉੱਤੇ ਅਮਲ ਵਿੱਚ ਹੋਈ ਦੇਰੀ ਨੂੰ ਆਧਾਰ ਬਣਾ ਕੇ ਕੈਦੀਆਂ ਨੇ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਮੰਗ ਕੀਤੀ ਹੈ।
ਵਰਨਣ ਯੋਗ ਹੈ ਕਿ 14 ਫਰਵਰੀ 2005 ਨੂੰ ਅਭੀ ਵਰਮਾ ਉਰਫ ਹੈਰੀ ਦਾ ਫਿਰੌਤੀ ਦੇ ਲਈ ਅਗਵਾ ਕੀਤਾ ਗਿਆ ਸੀ, ਜਿਸ ਦੇ ਅਗਲੇ ਦਿਨ ਉਸ ਦੀ ਲਾਸ਼ ਹੁਸ਼ਿਆਰਪੁਰ ਤੋਂ 20 ਕਿਲੋਮੀਟਰ ਦੂਰ ਮਿਲੀ ਸੀ। ਹੈਰੀ ਦੇ ਕਤਲ ਵਿੱਚ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਜਸਬੀਰ ਸਿੰਘ ਵਾਲੀਆ, ਉਸ ਦੀ ਪਤਨੀ ਸੋਨੀਆ ਤੇ ਵਿਕਰਮ ਸਿੰਘ ਨੂੰ ਅਦਾਲਤ ਨੇ 21 ਦਸੰਬਰ 2006 ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਹਾਈ ਕੋਰਟ ਨੇ ਸੋਨੀਆ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ, ਪਰ ਵਿਕਰਮ ਸਿੰਘ ਅਤੇ ਜਸਬੀਰ ਸਿੰਘ ਦੀ ਫਾਂਸੀ ਦੀ ਸਜ਼ਾ ਕਾਇਮ ਰੱਖੀ ਤੇ ਅਦਾਲਤ ਨੇ 25 ਸਤੰਬਰ 2012 ਨੂੰ ਦੋਵਾਂ ਦਾ ਡੈੱਥ ਵਾਰੰਟ ਜਾਰੀ ਕਰ ਕੇ ਪੰਜ ਅਕਤੂਬਰ 2012 ਦੀ ਫਾਂਸੀ ਦੇਣ ਦੇ ਆਦੇਸ਼ ਦਿੱਤੇ ਸਨ। ਦੋਵਾਂ ਨੇ 2013 ਨੂੰ ਰਾਸ਼ਟਰਪਤੀ ਅਤੇ ਪੰਜਾਬ ਦੇ ਗਵਰਨਰ ਨੂੰ ਰਹਿਮ ਦੀ ਅਪੀਲ ਕੀਤੀ ਸੀ, ਜੋ ਰੱਦ ਹੋ ਗਈ ਸੀ। ਜਨਵਰੀ 2016 ਵਿੱਚ ਫਿਰ ਤੋਂ ਰਾਸ਼ਟਰਪਤੀ ਨੇ ਰੱਦ ਕਰ ਦਿੱਤੀ ਸੀ।
[ad_2]
No comments:
Post a Comment