Tuesday, March 7, 2017

ਪਰਵਾਸੀ ਭਾਰਤੀ ਦੀ 12 ਕਰੋੜ ਰੁਪਏ ਤੋਂ ਵੱਧ ਦੀ ਲਾਟਰੀ ਲੱਗੀ

[ad_1]




13 crore lottery
ਦੁਬਈ, 7 ਮਾਰਚ (ਪੋਸਟ ਬਿਊਰੋ)- ਸੰਯੁਕਤ ਅਰਬ ਅਮੀਰਾਤ (ਯੂ ਏ ਈ) ਦੀ ਰਾਜਧਾਨੀ ਆਬੂ ਧਾਬੀ ਵਿੱਚ 33 ਸਾਲ ਦਾ ਇੱਕ ਪਰਵਾਸੀ ਭਾਰਤੀ ਰਾਤੋ-ਰਾਤ ਅਮੀਰ ਹੋ ਗਿਆ, ਜਦੋਂ ਉਸ ਦੀ 12 ਕਰੋੜ ਰੁਪਏ ਤੋਂ ਵੱਧ ਲਾਟਰੀ ਨਿਕਲੀ। ਕੇਰਲ ਦੇ ਸ੍ਰੀਰਾਜ ਕ੍ਰਿਸ਼ਨਨ ਕੋਪਰੇਮਬਿਲ ਨੇ ਆਬੂ ਧਾਬੀ ਵਿੱਚ ਬਿਗ ਟਿਕਟ ਡਰਾਅ ਦੀ ਐਤਵਾਰ ਨੂੰ ਹੋਏ ਐਲਾਨ ਵਿੱਚ 12,71,70,000 ਕਰੋੜ ਰੁਪਏ ਦੀ ਲਾਟਰੀ ਜਿੱਤੀ।
ਸ੍ਰੀਰਾਜ ਕ੍ਰਿਸ਼ਨਨ ਕੋਪਰੇਮਬਿਲ ਨੇ ਲਾਟਰੀ ਜਿੱਤਣ ਪਿੱਛੋਂ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ, ਜਦੋਂ ਮੈਨੂੰ ਬਿਗ ਟਿਕਟ ਤੋਂ ਫੋਨ ਆਇਆ ਤਾਂ ਇੱਕ ਮਿੰਟ ਲਈ ਮੈਨੂੰ ਕੁਝ ਸਮਝ ਨਹੀਂ ਆਇਆ। ਮੈਨੂੰ ਵਿਸ਼ਵਾਸ ਨਹੀਂ ਹੋਇਆ ਕਿ ਇਹ ਹੋ ਗਿਆ ਹੈ। ਸ੍ਰੀਰਾਜ ਕ੍ਰਿਸ਼ਨਨ ਨੇ ਦੱਸਿਆ ਕਿ ਉਹ ਪਿਛਲੇ ਨੌਂ ਸਾਲ ਤੋਂ ਯੂ ਏ ਈ ਵਿੱਚ ਕੰਮ ਕਰ ਰਿਹਾ ਹੈ। ਅਖਬਾਰ ਖਲੀਜ ਟਾਈਮਜ਼ ਨੇ ਸ਼ਿਪਿੰਗ ਕੋਆਰਡੀਨੇਟਰ ਦਾ ਕੰਮ ਕਰਦੇ ਕ੍ਰਿਸ਼ਨਨ ਦੇ ਹਵਾਲੇ ਨਾਲ ਕਿਹਾ, ”ਮੈਨੂੰ ਹੁਣ ਭਰੋਸਾ ਹੈ ਕਿ ਮੇਰਾ ਲੱਕੀ ਨੰਬਰ 44698 ਹੈ।”
ਸ੍ਰੀ ਰਾਜ ਹਮੇਸ਼ਾ ਲਾਟਰੀ ਟਿਕਟ ਖਰੀਦਦਾ ਸੀ, ਪਰ ਇਸ ਤੋਂ ਪਹਿਲਾਂ ਕਦੇ ਉਸ ਦੀ ਲਾਟਰੀ ਨਹੀਂ ਨਿਕਲੀ। ਕ੍ਰਿਸ਼ਨਨ ਨੇ ਕਿਹਾ ਕਿ ਇਸ ਵਾਰ ਜਦੋਂ ਮੈਂ ਟਿਕਟ ਖਰੀਦੀ ਤਾਂ ਮੈਂ ਫੈਸਲਾ ਲਿਆ ਸੀ ਕਿ ਇਹ ਮੇਰੀ ਆਖਰੀ ਕੋਸ਼ਿਸ਼ ਹੋਵੇਗੀ। ਉਸ ਦੀ ਮਹੀਨੇ ਦੀ ਕਮਾਈ ਕਰੀਬ 1,09,000 ਰੁਪਏ ਹੈ। ਕ੍ਰਿਸ਼ਨਨ ਨੇ ਕਿਹਾ ਕਿ ਉਹ ਇਨ੍ਹਾਂ ਪੈਸਿਆਂ ਤੋਂ ਭਾਰਤ ਵਿੱਚ ਘਰ ਦਾ ਕਰਜ਼ਾ ਚੁਕਾਵੇਗਾ। ਕ੍ਰਿਸ਼ਨਨ ਅਤੇ ਉਸ ਦੀ ਪਤਨੀ ਨੇ ਕਿਹਾ ਕਿ ਉਹ ਅਮੀਰਾਤ ਵਿੱਚ ਕੰਮ ਕਰਦੇ ਰਹਿਣਾ ਚਾਹੁੰਦੇ ਹਨ। ਕ੍ਰਿਸ਼ਨਨ ਨੇ ਕਿਹਾ, ”ਅਸੀਂ ਕਿਉਂ ਇਹ ਦੇਸ਼ ਛੱਡੀਏ, ਜਿੱਥੇ ਅਸੀਂ ਕਿਸਮਤ ਵਾਲੇ ਬਣੇ। ਮੈਂ ਇੱਕ ਸਿਆਣਾ ਵਿਅਕਤੀ ਹਾਂ, ਜੋ ਜ਼ਮੀਨ ਨਾਲ ਜੁੜਿਆ ਰਹਿਣਾ ਚਾਹੁੰਦਾ ਹਾਂ।”











[ad_2]

No comments:

Post a Comment