Tuesday, March 7, 2017

ਅਮਰੀਕਾ ਵਿੱਚ ਸਿੱਖ ਉੱਤੇ ਗੋਲੀ ਚੱਲਣ ਬਾਰੇ ਜਨਤਕ ਅਧਿਕਾਰ ਕਮਿਸ਼ਨ ਜਾਂਚ ਕਰੇਗਾ

[ad_1]




deep singh rai
ਵਾਸ਼ਿੰਗਟਨ, 7 ਮਾਰਚ (ਪੋਸਟ ਬਿਊਰੋ)- ਅਮਰੀਕਾ ਦੇ ਕੈਂਟ ਇਲਾਕੇ ਵਿਚ ਦੀਪ ਰਾਏ ਨਾਂਅ ਦੇ ਸਿੱਖ ਉੱਤੇ ਹੋਏ ਜਾਨਲੇਵਾ ਹਮਲੇ ਦੀ ਸਿਵਲ ਜਾਂਚ ਲਈ ਅਮਰੀਕਾ ਨੇ ਨਾਗਰਿਕ ਅਧਿਕਾਰ ਜਾਂਚ ਕਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਵੇਂ ਅਮਰੀਕਾ ਦੀ ਫੈਡਰਲ ਜਾਂਚ ਬਿਊਰੋ (ਐਫ ਬੀ ਆਈ) ਅਤੇ ਕੈਂਟ ਪੁਲਸ ਪਹਿਲਾਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਇਸ ਦੀ ਜਾਂਚ ਵਿਚ ਨਾਗਰਿਕ ਅਧਿਕਾਰ ਕਮਿਸ਼ਨ ਦੇ ਸ਼ਾਮਲ ਹੋਣ ਨਾਲ ਇਸ ਮਾਮਲੇ ਦੀ ਜੜ੍ਹ ਤੱਕ ਛੇਤੀ ਪਹੁੰਚਣ ਵਿਚ ਵੱਧ ਮਦਦ ਮਿਲੇਗੀ।
ਵਰਨਣ ਯੋਗ ਹੈ ਕਿ ਬੀਤੀ 3 ਮਾਰਚ ਨੂੰ ਵਾਸ਼ਿੰਗਟਨ ਦੇ ਕੈਂਟ ਇਲਾਕੇ ਇਕ ਨਕਾਬਪੋਸ਼ ਹਮਲਾਵਰ ਨੇ ਦੀਪ ਸਿੰਘ ਰਾਏ ਨਾਂਅ ਦੇ ਸਿੱਖ ਨੌਜਵਾਨ ਉੱਤੇ ‘ਆਪਣੇ ਦੇਸ਼ ਵਾਪਸ ਜਾਓ’ ਕਹਿੰ ਕੇ ਗੋਲੀ ਚਲਾ ਦਿੱਤੀ ਸੀ। ਇਸ ਦੌਰਾਨ ਦੀਪ ਰਾਏ ਜ਼ਖਮੀ ਹੋ ਗਿਆ ਸੀ। ਐਫ ਬੀ ਆਈ ਤੇ ਅਮਰੀਕਾ ਦੇ ਨਿਆਂ ਵਿਭਾਗ ਨੇ ਮਿਲ ਕੇ ਇਸ ਕੇਸ ਦੀ ਸਿਵਲ ਜਾਂਚ ਦਾ ਫੈਸਲਾ ਲਿਆ ਹੈ। ਜਾਂਚ ਮੁਕੰਮਲ ਹੋਣ ਪਿੱਛੋਂ ਸਾਫ ਕੀਤਾ ਜਾ ਸਕੇਗਾ ਕਿ ਇਹ ਜਾਣ-ਬੁੱਝ ਕੇ ਕੀਤਾ ਗਿਆ ਨਸਲੀ ਹਮਲਾ ਸੀ ਜਾਂ ਨਹੀਂ। ਦੀਪ ਸਿੰਘ ਰਾਏ ਦੇ ਮੁਤਾਬਕ ਹਮਲਾਵਰ ਉਸ ਨੂੰ ਦੇਸ਼ ਛੱਡ ਕੇ ਜਾਣ ਲਈ ਕਹਿ ਰਿਹਾ ਸੀ ਅਤੇ ਇਹ ਮਾਮਲਾ ਨਸਲਵਾਦ ਨਾਲ ਜੁੜਿਆ ਹੋਇਆ ਪ੍ਰਤੀਤ ਹੋ ਰਿਹਾ ਹੈ। ਸਿਵਲ ਜਾਂਚ ਵਿਚ ਜਾਂਚ ਟੀਮ ਪਰਖ ਕਰਦੀ ਹੈ ਕਿ ਕੀ ਘਟਨਾ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਸੀ ਜਾਂ ਨਹੀਂ?











[ad_2]

No comments:

Post a Comment