[ad_1]
ਮੁੰਬਈ, 7 ਮਾਰਚ (ਪੋਸਟ ਬਿਊਰੋ)- ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਵਿੱਚ ਭਰੂਣ ਹੱਤਿਆ ਕਰਨ ਵਾਲੇ ਡਾਕਟਰ ਬਾਬਾ ਸਾਹਿਬ ਖਿਦਰਪੁਰੇ ਨੂੰ ਪੁਲਿਸ ਨੇ ਅੱਜ ਕਰਨਾਟਕ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਡਾਕਟਰ ਦੀ ਕਲੀਨਿਕ ‘ਭਾਰਤੀ ਹਸਪਤਾਲ’ ਤੋਂ ਥੋੜ੍ਹੀ ਦੂਰੀ ਸੜਕ ਕੰਢੇ 19 ਭਰੂਣ ਮਿਲੇ ਸਨ। ਇਸ ਪਿੱਛੋਂ ਉਹ ਦੌੜ ਗਿਆ ਸੀ। ਪੁਲਿਸ ਨੇ ਦੱਸਿਆ ਕਿ ਉਨ੍ਹਾ ਨੇ ਸੋਮਵਾਰ ਰਾਤ ਡਾਕਟਰ ਨੂੰ ਕਰਨਾਟਕ ਦੇ ਬੇਲਗਾਮ ਤੋਂ ਗ੍ਰਿਫ਼ਤਾਰ ਕੀਤਾ ਹੈ।
ਹੋਮਿਓਪੈਥਿਕ ਡਾਕਟਰ ਬਾਬਾ ਸਾਹਿਬ ਖਿਦਰਪੁਰੇ ਦਾ ਹਸਪਤਾਲ ਸਾਂਗਲੀ ਜ਼ਿਲੇ ਦੇ ਮਹੌਸਾਲ ਪਿੰਡ ਦੇ ਵਿੱਚ ਕਰਨਾਟਕ ਸਰਹੱਦ ਤੋਂ ਸੱਤ ਕਿਲੋਮੀਟਰ ਦੂਰ ਹੈ। ਗ੍ਰਿਫ਼ਤਾਰੀ ਤੋਂ ਇਕ ਦਿਨ ਪਹਿਲਾਂ ਭਰੂਣ ਬਰਾਮਦ ਹੋਣ ਪਿੱਛੋਂ ਫਰਾਰ ਹੋ ਗਏ ਡਾਕਟਰ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਪੰਜ ਟੀਮਾਂ ਬਣਾਈਆਂ ਸੀ। ਸਾਂਗਲੀ ਦੇ ਐੱਸ ਪੀ ਦੱਤਾਤ੍ਰੇਅ ਸ਼ਿੰਦੇ ਨੇ ਕਿਹਾ ਕਿ ਅਸੀਂ 19 ਭਰੂਣ ਦਾ ਡੀ ਐੱਨ ਏ ਨਮੂਨਾ ਲੈਬ ਨੂੰ ਦਿੱਤਾ ਹੈ। ਇਸ ਨਾਲ ਭਰੂਣ ਦਾ ਲਿੰਗ ਤੈਅ ਕੀਤਾ ਜਾ ਸਕੇਗਾ। ਪੁਲਿਸ ਦੇ ਮੁਤਾਬਿਕ ਇਕ ਮਾਰਚ ਨੂੰ 26 ਸਾਲਾ ਸਵਾਤੀ ਪ੍ਰਵੀਨ ਜਾਮਡਾਡੇ ਦੀ ਮੌਤ ਮਗਰੋਂ ਇਹ ਕੇਸ ਸਾਹਮਣੇ ਆਇਆ ਸੀ। ਇਸ ਔਰਤ ਦਾ 27 ਫਰਵਰੀ ਨੂੰ ਗਰਭਪਾਤ ਕਰਾਇਆ ਗਿਆ ਸੀ। ਉਸ ਦੇ ਪਰਿਵਾਰ ਨੇ ਉਸ ਦੇ ਪਤੀ ਪ੍ਰਵੀਨ ਦੇ ਖ਼ਿਲਾਫ਼ ਕੇਸ ਦਾਇਰ ਕੀਤਾ। ਦੋ ਬੇਟੀਆਂ ਨੂੰ ਜਨਮ ਦੇਣ ਪਿੱਛੋਂ ਤੀਜੀ ਵਾਰੀ ਗਰਭਵਤੀ ਹੋਈ ਇਸ ਔਰਤ ਨੂੰ ਗਰਭਪਾਤ ਲਈ ਮਜਬੂਰ ਕੀਤਾ ਗਿਆ ਸੀ। ਜਾਂਚ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਮਹੌਸਾਲ ਪਿੰਡ ਵਿੱਚ ਮਿਰਾਜ-ਬੇਲਗਾਮ ਰੋਡ ਉੱਤੇ 19 ਭਰੂਣ ਸੁੱਟੇ ਹੋਏ ਮਿਲੇ ਸਨ। ਪੁਲਿਸ ਨੇ ਕਿਹਾ ਕਿ 40 ਬੈਗਾਂ ਵਿੱਚ ਪਿੰਜਰ ਮਿਲੇ ਹਨ, ਜਿਨ੍ਹਾਂ ਨੂੰ ਜਾਂਚ ਲਈ ਭੇਜਿਆ ਗਿਆ ਹੈ। ਇਸ ਹਸਪਤਾਲ ਵਿੱਚ ਦੋ ਗੁਪਤ ਬੇਸਮੈਂਟ ਕਮਰੇ ਮਿਲੇ ਜਿਥੇ ਗਰਭਪਾਤ ਕੀਤਾ ਜਾਂਦਾ ਸੀ। ਕਮਰੇ ਤੋਂ ਗਰਭਪਾਤ ਦੀਆਂ ਦਵਾਈਆਂ ਵੀ ਮਿਲੀਆਂ ਹਨ। ਇਹ ਹਸਪਤਾਲ ਨਰਸਿੰਗ ਹੋਮ ਐਕਟ ਦੇ ਤਹਿਤ ਰਜਿਸਟਰਡ ਨਹੀਂ ਸੀ ਅਤੇ ਹੋਮਿਓਪੈਥੀ ਵਿੱਚ ਗਰਭਪਾਤ ਦੀ ਇਜਾਜ਼ਤ ਨਹੀਂ ਹੈ।
[ad_2]
No comments:
Post a Comment