Saturday, April 1, 2017

ਸੁਖਬੀਰ ਮੁਤਾਬਕ ਪੰਜਾਬ ਦੇ ਲੋਕ ਹੁਣ ਪਛਤਾ ਰਹੇ ਹਨ, ਕਿਹਾ; ਨਵੀਂ ਸਰਕਾਰ ਦਾ ਚਾਅ ਜਲਦੀ ਉਤਰ ਜਾਏਗਾ





April 1, 2017 | By







ਕੁਰਾਲੀ: ‘ਪੰਜਾਬ ਦੇ ਲੋਕ ਕਾਂਗਰਸ ਦੀ ਸਰਕਾਰ ਬਣਾ ਕੇ ਹੁਣ ਤੋਂ ਹੀ ਪਛਤਾ ਰਹੇ ਹਨ।’ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ਼ੁੱਕਰਵਾਰ ਨੂੰ ਕੁਰਾਲੀ ਦੇ ਫਤਿਹਗੜ੍ਹ ਪੈਲੇਸ ਵਿੱਚ ਕਹੀ। ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਨ ਲਈ ਕੀਤੀ ਰੈਲੀ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਕਿਸੇ ਵੀ ਪੱਖ ਤੋਂ ਪੰਜਾਬ ਅਤੇ ਲੋਕਾਂ ਦਾ ਭਲਾ ਨਹੀਂ ਕਰ ਸਕਦੀ, ਜਿਸ ਦਾ ਅਹਿਸਾਸ ਪੰਜਾਬ ਦੇ ਲੋਕਾਂ ਨੂੰ ਹੁਣ ਤੋਂ ਹੀ ਹੋਣਾ ਸ਼ੁਰੂ ਹੋ ਗਿਆ ਹੈ। ਸੁਖਬੀਰ ਨੇ ਦਾਅਵਾ ਕੀਤਾ ਕਿ ਉਹ ਚੋਣ ਨਤੀਜਿਆਂ ਤੋਂ ਬਾਅਦ ਦੋ ਦਰਜਨ ਹਲਕਿਆਂ ਦਾ ਦੌਰਾ ਕਰ ਚੁਕੇ ਹਨ ਇਸ ਲਈ ਉਨ੍ਹਾਂ ਨੂੰ ਪਤਾ ਹੈ ਕਿ ਲੋਕ ਕਾਂਗਰਸ ਨੂੰ ਸੱਤਾ ਸੌਂਪੇ ਜਾਣ ਨੂੰ ਆਪਣੀ ਗਲਤੀ ਮੰਨ ਰਹੇ ਹਨ। ਸੁਖਬੀਰ ਨੇ ਕਿਹਾ ਕਿ ਲੋਕਾਂ ਦਾ ਕਾਂਗਰਸ ਦਾ ਸਰਕਾਰ ਬਣਾਉਣ ਦਾ ਚਾਅ ਵੀ ਛੇ ਮਹੀਨਿਆਂ ਵਿੱਚ ਉਤਰ ਜਾਵੇਗਾਙ ਬਾਦਲ ਨੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦਾ ਸਫਾਇਆ ਹੋਵੇਗਾ ਅਤੇ ਸਾਰੀਆਂ 13 ਸੀਟਾਂ ਅਕਾਲੀ-ਭਾਜਪਾ ਗਠਜੋੜ ਜਿੱਤੇਗਾ।


ਕੁਰਾਲੀ ਦੇ ਫਤਿਹਗੜ੍ਹ ਪੈਲੇਸ ਵਿੱਚ ਸਮਰਥਕਾਂ ਨੂੰ ਸੰਬੋਧਨ ਕਰਦੇ ਸੁਖਬੀਰ ਬਾਦਲ

ਕੁਰਾਲੀ ਦੇ ਫਤਿਹਗੜ੍ਹ ਪੈਲੇਸ ਵਿੱਚ ਸਮਰਥਕਾਂ ਨੂੰ ਸੰਬੋਧਨ ਕਰਦੇ ਸੁਖਬੀਰ ਬਾਦਲ


ਸੁਖਬੀਰ ਨੇ ਕਿਹਾ ਰਣਜੀਤ ਸਿੰਘ ਗਿੱਲ ਦੇ ਰੂਪ ਵਿੱਚ ਪਾਰਟੀ ਨੂੰ ਹਲਕੇ ਵਿਚੋਂ ਵਧੀਆ ਉਮੀਦਵਾਰ ਮਿਲ ਗਿਆ ਹੈ ਜੋ ਹਲਕੇ ਦੀ ਸੇਵਾ ਕਰਦਾ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ, ਚਰਨਜੀਤ ਸਿੰਘ ਕਾਲੇਵਾਲ, ਚੌਧਰੀ ਅਰਜਨ ਸਿੰਘ ਕਾਂਸਲ, ਸਰਪੰਚ ਹਰਜਿੰਦਰ ਸਿੰਘ ਮੁੰਧੋਂ, ਜਥੇਦਾਰ ਮਨਜੀਤ ਸਿੰਘ ਮੁੰਧੋਂ, ਹਰਸੁਖਿੰਦਰ ਸਿੰਘ ਬੱਬੀ ਬਾਦਲ, ਕੁਲਦੀਪ ਕੌਰ ਕੰਗ, ਆਦਿ ਵੀ ਮੌਜੂਦ ਸਨ।



















Related Topics: , , ,


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:



#news #punjabi #GGEasy

No comments:

Post a Comment