ਨਵੀਂ ਦਿੱਲੀ, 30 ਮਾਰਚ
ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਤੇ ਬੌਲੀਵੁੱਡ ਅਦਾਕਾਰ ਰੇਖਾ ਦੇ ਰਾਜ ਸਭਾ ਦੀ ਕਾਰਵਾਈ ਦੌਰਾਨ ਲਗਾਤਾਰ ਗੈਰਹਾਜ਼ਰ ਰਹਿਣ ਦਾ ਮੁੱਦਾ ਅੱਜ ਉਪਰਲੇ ਸਦਨ ’ਚ ਗੂੰਜਿਆ। ਤੇਂਦੁਲਕਰ ਤੇ ਰੇਖਾ ਦੋਵੇਂ ਨਾਮਜ਼ਦ ਮੈਂਬਰ ਹਨ। ਸਮਾਜਵਾਦੀ ਪਾਰਟੀ ਦੇ ਨਰੇਸ਼ ਅਗਰਵਾਲ ਨੇ ਦੋਵਾਂ ਦੀ ਗੈਰਹਾਜ਼ਰੀ ਬਾਰੇ ਸਵਾਲ ਪੁੱਛਦਿਆਂ ਕਿਹਾ ਕਿ ਕੀ ਸਚਿਨ ਤੇਂਦੁਲਕਰ ਤੇ ਰੇਖਾ ਵਰਗੇ ਨਾਮਜ਼ਦ ਮੈਂਬਰ ਲਗਾਤਾਰ ਸਦਨ ’ਚੋਂ ਗੈਰਹਾਜ਼ਰ ਰਹਿ ਸਕਦੇ ਹਨ? ਉਨ੍ਹਾਂ ਕਿਹਾ ਕਿ ਜੇਕਰ ਦੋਵਾਂ ਦੀ ਸਦਨ ਵਿੱਚ ਕੋਈ ਦਿਲਚਸਪੀ ਨਹੀਂ ਹੈ ਤਾਂ ਕੀ ਉਨ੍ਹਾਂ ਨੂੰ ਅਸਤੀਫ਼ਾ ਨਹੀਂ ਦੇ ਦੇਣਾ ਚਾਹੀਦਾ? ਅਗਰਵਾਲ ਨੇ ਇਹ ਸਵਾਲ ਸਦਨ ਦੀ ਪ੍ਰਕਿਰਿਆ ਦੇ ਪਾਲਣ ਤਹਿਤ ਪੁੱਛਿਆ ਸੀ। ਹਾਲਾਂਕਿ ਰਾਜ ਸਭਾ ਦੇ ਉਪ ਚੇਅਰਮੈਨ ਪੀ.ਜੇ.ਕੁਰੀਅਨ ਨੇ ਅਗਰਵਾਲ ਨੂੰ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦਾ ਸਵਾਲ ਸਦਨ ਦੀ ਪ੍ਰਕਿਰਿਆ ਦੇ ਪਾਲਣ ਦੇ ਘੇਰੇ ਵਿੱਚ ਨਹੀਂ ਆਉਂਦਾ।
ਇਸ ਦੌਰਾਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਰਾਜ ਸਭਾ ਵਿੱਚ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਗ੍ਰੇਟਰ ਨੋਇਡਾ ਵਿੱਚ ਅਫ਼ਰੀਕੀ ਵਿਦਿਆਰਥੀਆਂ ’ਤੇ ਹੋਏ ਹਮਲੇ ਦੀ ਨਿਰਪੱਖ ਜਾਂਚ ਹੋਵੇਗੀ। ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਸਵਰਾਜ ਨੇ ਘਟਨਾ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਕੇਂਦਰ ਨੇ ਰਾਜ ਸਰਕਾਰ ਤੋਂ ਇਸ ਬਾਬਤ ਰਿਪੋਰਟ ਮੰਗ ਲਈ ਹੈ।
Friday, March 31, 2017
ਰਾਜ ਸਭਾ ’ਚ ਤੇਂਦੁਲਕਰ ਤੇ ਰੇਖਾ ਦੀ ਗ਼ੈਰਹਾਜ਼ਰੀ ਦੀ ਗੂੰਜ
Subscribe to:
Post Comments (Atom)
No comments:
Post a Comment