Friday, March 31, 2017

ਕੈਗ ਰਿਪੋਰਟ ਦਾ ਨੋਟਿਸ ਲੈਣ ਮਗਰੋਂ ਬ੍ਰਹਮ ਮਹਿੰਦਰਾ ਵਲੋਂ ਨਸ਼ਾ ਛੁਡਾਊ ਕੇਂਦਰਾਂ ‘ਚ ਬੇਨਿਯਮੀਆਂ ਦੀ ਜਾਂਚ ਦੇ ਹੁਕਮ






ਚੰਡੀਗੜ੍ਹ, 31 ਮਾਰਚ (ਪੋਸਟ ਬਿਓਰੋ)-  ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਨੇ ਕੈਗ ( ਕੰਪਟਰੋਲਰ ਆਫ ਆਡਿਟਰ ਜਰਨਲ) ਦੀ  ਰਿਪੋਰਟ ਦਾ ਸਖਤ ਨੋਟਿਸ ਲੈਂਦਿਆਂ ਅਕਾਲੀ-ਭਾਜਪਾ ਦੀ ਪਿਛਲੀ ਸਰਕਾਰ ਦੋਰਾਨ ਨਸ਼ਾ-ਛੁਡਾਊ ਅਤੇ ਮੁੜ-ਵਸੇਬਾ ਕੇਂਦਰਾਂ ਵਿਚ ਹੋਇਆਂ ਬੇਨਿਯਮੀਆਂ ਲਈ ਸਮਾਂ ਬੱਧ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਹਨ। ਮਹਿੰਦਰਾ ਨੇ ਸਿਹਤ ਵਿਭਾਗ ਦੇ ਸਕੱਤਰ ਹੁਸਨ ਲਾਲ ਨੂੰ  ਇਸ ਜਾਂਚ ਟੀਮ ਦਾ ਮੁਖੀ ਥਾਪ ਕੇ ਇਕ ਹਫਤੇ ਵਿਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਮਹਿੰਦਰਾ ਨੇ ਕਿਹਾ ਕਿ ਇਹ ਇਕ ਅਤਿ ਗੰਭੀਰ ਮਾਮਲਾ ਹੈ ਅਤੇ  ਲੋਕਾਂ ਦੀ ਮਿਹਨਤ ਨਾਲ ਕਮਾਈ ਗਏ ਧੰਨ ਚੋਂ ਟੈਕਸ ਦੇ ਰੂਪ ਵਿਚ ਹਾਂਸਲ ਵੱਡੀ ਰਕਮ ਨੂੰ ਇਹਨਾਂ ਕੇਂਦਰਾਂ ‘ਤੇ ਨਿਵੇਸ਼ ਕੀਤਾ ਗਿਆ ਸੀ ਜਦਕਿ ਇਸ ਦਾ ਲਾਭ ਕਿਸੇ ਨੂੰ ਨਹੀਂ ਹੋਇਆ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉਨ੍ਹਾਂ ਕਿਹਾ ਕਿ ਇਸ ਜਾਂਚ ਵਿਚ ਦੋਸ਼ੀ ਪਾਏ ਗਏ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ  ਕਾਰਵਾਈ ਕੀਤੀ ਜਾਵੇਗੀ।
ਅਕਾਲੀ-ਭਾਜਪਾ ਦੀ ਪਿਛਲੀ ਸਰਕਾਰ ‘ਤੇ ਦੋਸ਼ ਲਾਉਂਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਹ ਨਸ਼ਾ-ਛੂਡਾਊ ਅਤੇ ਮੁੜ ਵਸੇਬਾ ਕੇਂਦਰ ਬਿਨ੍ਹਾਂ ਕਿਸੇ ਯੋਗ ਪ੍ਰਵਾਨਗੀ ਅਤੇ ਲਾਇਸੰਸ ਦੇ ਹੀ  ਚਲਾਏ ਜਾਂਦੇ ਰਹੇ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੋਰਾਨ ਇਨ੍ਹਾਂ ਨਸ਼ਾ-ਛੁਡਾਊ ਅਤੇ ਮੁੜ-ਵਸੇਬਾ ਕੇਂਦਰਾਂ ਦੀ ਕੋਈ ਜਾਂਚ ਨਹੀਂ ਕੀਤੀ ਗਈ। ਮਹਿੰਦਰਾ ਨੇ ਦੱਸਿਆ ਕਿ ਵਿਧਾਨ ਸਭਾ ਵਿਚ ਪੇਸ਼ ਕੀਤੀ ਗਈ  ਕੈਗ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਕੁੱਝ ਚੋਣਵੇ ਜਿਲ੍ਹਿਆਂ ਦੇ ਵਿਚ 1,75,108 ਨਸ਼ਾ ਪੀੜਤ ਮਰੀਜਾਂ ਵਿਚੋਂ ਸਿਰਫ 11,181 ਮਰੀਜਾਂ ਨੂੰ ਹੀ ਦਾਖਲ ਕੀਤਾ ਗਿਆ। ਜੋ ਕਿ ਸਾਲ 2013 ਤੋਂ 2016 ਤੱਕ 8 ਨਸ਼ਾ ਛਡਾਊ ਕੇਂਦਰਾਂ ਦਾ ਦਾਖਲ ਮਰੀਜਾਂ ਦੀ  1 ਤੋਂ 19 ਫੀਸਦੀ ਹਿਸੱਾ ਬਣਦਾ ਹੈ ਜਦਕਿ ਇਨ੍ਹਾਂ ਨਸ਼ਾ ਛੁਡਾਊ ਕੇਂਦਰਾਂ ਦੇ ਅਣ-ਵਰਤੇ ਬੈੱਡਾਂ ਦੀ ਪ੍ਰਤੀਸ਼ਤਾ 17 ਤੋਂ 60 ਫੀਸਦੀ ਰਹੀ ਹੈ।










#punjabinews

No comments:

Post a Comment