Friday, March 31, 2017

ਮਰੀਜ਼ ਨੂੰ ਹਸਪਤਾਲ ਲਿਜਾ ਰਹੀ ਇਨੋਵਾ ਪਲਟੀ, ਛੇ ਜਖ਼ਮੀ


ਸੜਕ ਹਾਦਸੇ ਵਿੱਚ ਨੁਕਸਾਨੀ ਗਈ ਗੱਡੀ।

ਸੜਕ ਹਾਦਸੇ ਵਿੱਚ ਨੁਕਸਾਨੀ ਗਈ ਗੱਡੀ।


ਪੱਤਰ ਪ੍ਰੇਰਕ

ਗੁਰਦਾਸਪੁਰ, 30 ਮਾਰਚ

ਮਰੀਜ਼ ਨੂੰ ਇਲਾਜ ਲਈ ਜੰਮੂ ਤੋਂ ਅੰਮ੍ਰਿਤਸਰ ਲੈ ਕੇ ਜਾ ਰਹੀ ਟੈਕਸੀ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਟੈਕਸੀ ਵਿੱਚ ਸਵਾਰ ਮਰੀਜ਼ ਸਮੇਤ ਛੇ ਜਣੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ  ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ, ਜਿਥੇ ਡਾਕਟਰਾਂ ਨੇ ਦੋ ਦੀ ਹਾਲਤ ਨੂੰ ਨਾਜ਼ੁਕ ਵੇਖਦਿਆਂ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ।

ਜ਼ੇਰੇ ਇਲਾਜ ਮਹਿਸਵਾਨਪਰ (ਕਠੂਆ) ਵਾਸੀ ਲਾਲ ਸਿੰਘ ਪੁੱਤਰ ਜਨਕ ਸਿੰਘ ਨੇ ਦੱਸਿਆ ਕਿ ਰਿਸ਼ਤੇ ਵਿੱਚ ਭਰਾ ਬਿਸ਼ਨ ਸਿੰਘ ਪੁੱਤਰ ਪ੍ਰਮੋਦ ਸਿੰਘ ਨੂੰ ਅੱਧਰੰਗ ਦਾ ਦੌਰਾ ਪਿਆ ਸੀ। ਡਾਕਟਰਾਂ ਨੇ ਹਾਲਤ ਵੇਖ ਕੇ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਸੀ, ਜਿਸ ਕਾਰਨ ਉਹ ਉਸਨੂੰ ਟੈਕਸੀ ਉੱਤੇ ਅੰਮ੍ਰਿਤਸਰ ਲਿਆ ਰਹੇ ਸੀ। ਗੁਰਦਾਸਪੁਰ ਨੇੜੇ੍ ਚਾਲਕ ਨੂੰ ਅਚਾਨਕ ਝਪਕੀ ਲਗ ਜਾਣ ਕਾਰਨ ਟੈਕਸੀ ਸੜਕ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿੱਚ ਲਾਲ ਸਿੰਘ, ਮਰੀਜ਼ ਬਿਸ਼ਨ ਸਿੰਘ ਉਸਦੀ ਪਤਨੀ ਸਵਰਣਾ ਦੇਵੀ, ਬੇਟਾ ਪ੍ਰਦੀਪ ਸਿੰਘ ਸਮੇਤ ਛੇ ਜਣੇ ਜਖ਼ਮੀ ਹੋ ਗਏ।

No comments:

Post a Comment