[ad_1]
ਸਿਓਲ, ਕੋਰੀਆ, 7 ਮਾਰਚ (ਪੋਸਟ ਬਿਊਰੋ) : ਜਾਪਾਨ ਨੇੜੇ ਸਮੁੰਦਰ ਵਿੱਚ ਚਾਰ ਬਾਲਿਸਟਿਕ ਮਿਜ਼ਾਈਲਾਂ ਦਾ ਪਰੀਖਣ ਕਰਨ ਤੋਂ ਇੱਕ ਦਿਨ ਬਾਅਦ ਮੰਗਲਵਾਰ ਨੂੰ ਦੱਖਣੀ ਕੋਰੀਆ ਵਿੱਚ ਅਮਰੀਕਾ ਨੇ ਚੰਗਾ ਖਾਸਾ ਮਿਜ਼ਾਈਲ ਡਿਫੈਂਸ ਸਿਸਟਮ ਬੀੜ ਦਿੱਤਾ ਹੈ। ਇਸ ਮਿਜ਼ਾਈਲ ਡਿਫੈਂਸ ਸਿਸਟਮ ਲਈ ਅਮਰੀਕੀ ਮਿਜ਼ਾਈਲ ਲਾਂਚਰਜ਼ ਤੇ ਹੋਰ ਸਾਜੋ਼ ਸਮਾਨ, ਜੋ ਕੁੱਝ ਵੀ ਲੋੜੀਂਦਾ ਸੀ, ਦੱਖਣੀ ਕੋਰੀਆ ਪਹੁੰਚ ਚੁੱਕਿਆ ਹੈ। ਇਹ ਜਾਣਕਾਰੀ ਅਮਰੀਕੀ ਤੇ ਦੱਖਣੀ ਕੋਰੀਆਈ ਫੌਜੀ ਅਧਿਕਾਰੀਆਂ ਨੇ ਦਿੱਤੀ।
ਇਸ ਸਾਲ ਦੇ ਅੰਦਰ ਅੰਦਰ ਟਰਮੀਨਲ ਹਾਈ ਆਟੀਚਿਊਡ ਏਰੀਆ ਡਿਫੈਂਸ ਸਿਸਟਮ (ਥਾਡ) ਨੂੰ ਤਾਇਨਾਤ ਕੀਤੇ ਜਾਣ ਦੀ ਯੋਜਨਾਂ, ਕਾਰਨ ਨਾ ਸਿਰਫ ਉੱਤਰੀ ਕੋਰੀਆ ਹੀ ਨਾਰਾਜ਼ ਹੋਇਆ ਹੈ ਸਗੋਂ ਚੀਨ ਤੇ ਰੂਸ ਵੀ ਇਸ ਸਿਸਟਮ ਦੇ ਸ਼ਕਤੀਸ਼ਾਲੀ ਰਡਾਰਾਂ ਨੂੰ ਸਕਿਊਰਿਟੀ ਲਈ ਖਤਰਾ ਮੰਨ ਰਹੇ ਹਨ। ਚੀਨ ਨੇ ਤਾਂ ਇਹ ਵੀ ਆਖ ਦਿੱਤਾ ਕਿ ਖੁਦ ਦੀ ਹਿਫਾਜ਼ਤ ਲਈ ਉਹ ਲੋੜੀਂਦੇ ਕਦਮ ਚੁੱਕਣਗੇ ਤੇ ਨਾਲ ਹੀ ਇਹ ਚੇਤਵਾਨੀ ਵੀ ਚੀਨ ਵੱਲੋਂ ਦਿੱਤੀ ਗਈ ਹੈ ਕਿ ਜੇ ਕੋਈ ਗੜਬੜੀ ਕੀਤੀ ਤਾਂ ਅਮਰੀਕਾ ਤੇ ਦੱਖਣੀ ਕੋਰੀਆ ਨੂੰ ਇਸ ਦੇ ਨਤੀਜੇ ਵੀ ਭੁਗਤਣੇ ਪੈਣਗੇ।
ਦੂਜੇ ਪਾਸੇ ਵਾਸਿੰ਼ਗਟਨ ਤੇ ਸਿਓਲ ਦਾ ਕਹਿਣਾ ਹੈ ਕਿ ਇਹ ਸਿਸਟਮ ਰੱਖਿਆਤਮਕ ਹੈ ਤੇ ਇਹ ਬੀਜਿੰਗ ਜਾਂ ਮਾਸਕੋ ਲਈ ਕੋਈ ਚੁਣੌਤੀ ਨਹੀਂ ਹੈ। ਅਮਰੀਕੀ ਫੌਜ ਨੇ ਇੱਕ ਬਿਆਨ ਜਾਰੀ ਕਰਕੇ ਇਹ ਆਖਿਆ ਹੈ ਕਿ ਥਾਡ ਸ਼ਾਰਟ ਤੇ ਦਰਮਿਆਨੀ ਦੂਰੀ ਵਾਲੀਆਂ ਬਾਲਿਸਟਿਕ ਮਿਜ਼ਾਈਲਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਤਬਾਹ ਕਰ ਸਕਦਾ ਹੈ। ਅਮਰੀਕੀ ਪੈਸੇਫਿਕ ਕਮਾਂਡ ਦੇ ਮੁਖੀ ਹੈਰੀ ਹੈਰਿਸ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਉੱਤਰੀ ਕੋਰੀਆ ਵੱਲੋਂ ਭੜਕਾਊ ਗਤੀਵਿਧੀਆਂ ਜਾਰੀ ਰੱਖਣ ਕਾਰਨ ਹੀ ਸਾਡੇ ਗੱਠਜੋੜ ਵੱਲੋਂ ਦੱਖਣੀ ਕੋਰੀਆ ਵਿੱਚ ਥਾਡ ਤਾਇਨਾਤ ਕੀਤੇ ਜਾਣ ਦਾ ਪਿਛਲੇ ਸਾਲ ਫੈਸਲਾ ਕੀਤਾ ਗਿਆ।
ਕੁੱਝ ਦੱਖਣੀ ਕੋਰੀਆਈ ਲਿਬਰਲ ਰਾਸ਼ਟਰਪਤੀ ਉਮੀਦਵਾਰਾਂ ਦਾ ਕਹਿਣਾ ਹੈ ਕਿ ਥਾਡ ਤਾਇਨਾਤ ਕੀਤੇ ਜਾਣ ਦਾ ਫਾਇਦਾ ਤਾਂ ਸ਼ਾਇਦ ਹੀ ਕੋਈ ਹੋਵੇ ਉਲਟਾ ਚੀਨ ਤੇ ਰੂਸ ਨਾਲ ਸਬੰਧ ਜ਼ਰੂਰ ਵਿਗੜ ਜਾਣਗੇ। ਮੰਗਲਵਾਰ ਨੂੰ ਨਿਯਮਿਤ ਤੌਰ ਉੱਤੇ ਜਨਤਾ ਨੂੰ ਸੰਬੋਧਨ ਕਰਨ ਦੀ ਕਵਾਇਦ ਦੌਰਾਨ ਗੁਆਂਢੀ ਚੀਨ ਤੇ ਰੂਸ ਵਰਗੇ ਮੁਲਕਾਂ ਨਾਲ ਸਬੰਧ ਖਰਾਬ ਜ਼ਰੂਰ ਹੋ ਜਾਣਗੇ।
[ad_2]
No comments:
Post a Comment