ਨਾਗਪੁਰ, 30 ਮਾਰਚ (ਪੋਸਟ ਬਿਊਰੋ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਦੇ ਮੌਜੂਦਾ ਮੁਖੀ ਮੋਹਨ ਭਾਗਵਤ ਨੇ ਸਾਫ ਕੀਤਾ ਹੈ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਨਹੀਂ ਹਨ। ਇਸ ਤਰ੍ਹਾਂ ਦੀ ਚਰਚਾ ਰੱਦ ਕਰਦੇ ਹੋਏ ਉਨ੍ਹਾਂ ਨੇ ਕਿਹਾ, ਇਹ ਮਨੋਰੰਜਨ ਕਰਨ ਵਾਲੀ ਖਬਰ ਵਰਗੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਨਾਂਅ ਕਿਸੇ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਵਾਸਤੇ ਨਹੀਂ ਆਏਗਾ ਤੇ ਜੇ ਆਇਆ ਤਾਂ ਉਹ ਨਾਂਹ ਕਰ ਦੇਣਗੇ। ਸ਼ਿਵ ਸੈਨਾ ਨੇ ਭਾਗਵਤ ਦੀ ਰਾਸ਼ਟਰਪਤੀ ਲਈ ਉਮੀਦਵਾਰੀ ਦੀ ਹਮਾਇਤ ਦੀ ਗੱਲ ਕਹੀ ਹੈ।
ਸਥਾਨਕ ਰਾਜਵਾੜਾ ਮਹਿਲ ਵਿੱਚ ਹੋਏ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਆਏ ਆਰ ਐਸ ਐਸ ਦੇ ਮੁਖੀ ਨੇ ਕਿਹਾ ਕਿ ਮੀਡੀਆ ਉਨ੍ਹਾਂ ਦੀ ਉਮੀਦਵਾਰੀ ਦੀ ਖਬਰ ਨੂੰ ਮਨੋਰੰਜਨ ਦੀ ਖਬਰ ਦੇ ਤੌਰ Ḕਤੇ ਚਲਾ ਰਿਹਾ ਹੈ। ਉਹ ਸੰਘ ਪਰਵਾਰ ਦੇ ਮੈਂਬਰ ਹਨ। ਇਸ ਲਿਹਾਜ ਨਾਲ ਉਹ ਆਪਣੇ ਸੰਗਠਨ ਅਤੇ ਸਮਾਜ ਦੇ ਲਈ ਪੂਰੀ ਤਰ੍ਹਾਂ ਨਾਲ ਸਮਰਪਤ ਹਨ। ਉਨ੍ਹਾਂ ਨੇ ਕਿਹਾ ਕਿ ਜਦ ਅਸੀਂ ਸੰਘ ਵਿੱਚ ਆਉਂਦੇ ਹਾਂ ਤਾਂ ਬਾਕੀ ਸਾਰੀਆਂ ਸੰਭਾਵਨਾਵਾਂ ਦੇ ਦੁਆਰ ਬੰਦ ਕਰ ਕੇ ਆਉਂਦੇ ਹਾਂ। ਅਸੀਂ ਕੇਵਲ ਸੰਗਠਨ ਅਤੇ ਸਮਾਜ ਲਈ ਕੰਮ ਕਰਦੇ ਹਾਂ। ਉਨ੍ਹਾਂ ਦਾ ਨਾਂਅ ਕੋਈ ਪਾਰਟੀ ਰਾਸ਼ਟਰਪਤੀ ਅਹੁਦੇ ਲਈ ਪ੍ਰਸਤਾਵਿਤ ਨਹੀਂ ਕਰੇਗੀ, ਜੇ ਕਰੇਗੀ ਤਾਂ ਉਹ ਉਸ ਨੂੰ ਪ੍ਰਵਾਨ ਨਹੀਂ ਕਰਨਗੇ
#punjabinews
No comments:
Post a Comment