Friday, March 31, 2017

ਜਾਦੂ ਟੋਨਾ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਚਾਰਜ





unnamedਟੋਰਾਂਟੋ, 31 ਮਾਰਚ (ਪੋਸਟ ਬਿਊਰੋ) : ਟੋਰਾਂਟੋ ਵਿੱਚ ਰਹਿ ਰਹੇ ਇੱਕ ਭਾਰਤੀ ਵਿਅਕਤੀ ਨੂੰ ਜਾਦੂ ਟੋਨੇ ਦੀ ਪ੍ਰੈਕਟਿਸ ਕਰਨ ਦੇ ਦੋਸ ਵਿੱਚ ਚਾਰਜ ਕੀਤਾ ਗਿਆ ਹੈ। ਇਹ ਸੱਭ ਉਦੋਂ ਹੋਇਆ ਜਦੋਂ ਉਸ ਨੇ ਕਥਿਤ ਤੌਰ ਉੱਤੇ ਆਪਣੇ ਇੱਕ ਗਾਹਕ ਨੂੰ ਬਦਰੂਹ ਨੂੰ ਹਟਾਉਣ ਦੇ ਬਦਲੇ ਉਸ ਨੂੰ 101,000 ਡਾਲਰ ਦੇਣ ਲਈ ਮਨਾ ਲਿਆ।
ਟੋਰਾਂਟੋ ਪੁਲਿਸ ਨੇ ਦੱਸਿਆ ਕਿ ਮੁਰਲੀ ਮੁਥਿਆਲੂ, ਜਿਸ ਨੂੰ ਮਾਸਟਰ ਰਾਘਵ ਵਜੋਂ ਵੀ ਜਾਣਿਆ ਜਾਂਦਾ ਹੈ, ਸਾਪਿੰਗ ਮਾਲਜ ਵਿੱਚ ਆਪਣੇ ਬਿਜਨਸ ਕਾਰਡ ਵੰਡ ਕੇ 20 ਡਾਲਰ ਦੇ ਬਦਲੇ ਸਾਈਕਿਕ ਰੀਡਿੰਗ ਕਰਨ ਦੀ ਮਸਹੂਰੀ ਕਰ ਰਿਹਾ ਸੀ ਤੇ ਅਜਿਹਾ ਉਸ ਨੇ ਫਰਵਰੀ ਤੇ ਮਾਰਚ 2017 ਦਰਮਿਆਨ ਕੀਤਾ। ਜਦੋਂ 44 ਸਾਲਾਂ ਦਾ ਇੱਕ ਬਰੈਂਪਟਨ ਦਾ ਵਿਅਕਤੀ ਉਸ ਦੇ ਹੱਥੇ ਚੜ੍ਹ ਗਿਆ ਤੇ ਉਸ ਨੇ ਪਹਿਲੀ ਫਰਵਰੀ ਨੂੰ ਆਇਲਿੰਗਟਨ ਐਵਨਿਊ ਤੇ ਐਲਬਿਅਨ ਰੋਡ ਨੇੜੇ ਸ੍ਰੀ ਗਾਇਤਰੀ ਐਸਟ੍ਰੋਲਾਜੀਕਲ ਸੈਂਟਰ ਦਾ ਦੌਰਾ ਕੀਤਾ ਤਾਂ ਉਸ ਨੂੰ ਮੁਥਿਆਲੂ ਨੇ ਦੱਸਿਆ ਕਿ ਉਸ ਦੀ ਲੜਕੀ ਦੇ ਅੰਦਰ ਬਦਰੂਹ ਰਹਿ ਰਹੀ ਹੈ।
ਆਨਲਾਈਨ ਦਿੱਤੇ ਜਾਣ ਵਾਲੇ ਇਸਤਿਹਾਰ ਵਿੱਚ ਸ੍ਰੀ ਗਾਇਤਰੀ ਐਸਟ੍ਰੋਲਾਜੀਕਲ ਸੈਂਟਰ ਵੱਲੋਂ ਕਾਲੇ ਜਾਦੂ ਨਾਲ ਬਦਰੂਹਾਂ ਤੋਂ ਖਹਿੜਾ ਛੁਡਾਉਣ ਦੀ ਮਸਹੂਰੀ ਕੀਤੀ ਜਾਂਦੀ ਸੀ। ਇਸ ਦੇ ਨਾਲ ਹੀ ਇਹ ਵੀ ਆਖਿਆ ਕਿ ਜਾਂਦਾ ਸੀ ਕਿ ਪਿਆਰ, ਪੈਸੇ ਤੇ ਅਦਾਲਤੀ ਮਾਮਲਿਆਂ ਲਈ ਵੀ ਇੱਥੇ ਮਿਲ ਕੇ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ। ਇਸ ਇਸਤਿਹਾਰ ਵਿੱਚ ਕੰਮ ਦੀ 100 ਫੀ ਸਦੀ ਗਾਰੰਟੀ ਵੀ ਸੀ।
ਮੁਥਿਆਲੂ ਇੱਕ ਸਾਲ ਤੋਂ ਵੀ ਘੱਟ ਸਮੇਂ ਤੋਂ ਕੈਨੇਡਾ ਵਿੱਚ ਹੈ ਤੇ ਉਸ ਨੇ ਆਪਣੇ ਗਾਹਕ ਨੂੰ ਬਦਰੂਹ ਹਟਾਉਣ ਲਈ ਪੈਸੇ ਦੇਣ ਵਾਸਤੇ ਮਨਾ ਲਿਆ। ਜਦੋਂ ਉਸ ਨੇ ਜਾਦੂ ਟੋਨਾ ਕੀਤਾ ਪਰ ਉਸ ਨਾਲ ਕੰਮ ਨਹੀਂ ਬਣਿਆ ਤਾਂ ਮੁਥਿਆਲੂ ਨੇ ਆਪਣੇ ਗਾਹਕ ਨੂੰ ਕਈ ਹੋਰ ਤਕਨੀਕਾਂ ਦਾ ਸਹਾਰਾ ਲੈਣ ਲਈ ਮਨਾਇਆ। ਹਰੇਕ ਰਸਮ ਲਈ ਮੁਥਿਆਲੂ ਨੇ ਕੀਮਤ ਵਧਾਈ ਤੇ ਆਪਣੇ ਗਾਹਕ ਦੇ 101,000 ਡਾਲਰ ਖਰਚਵਾ ਦਿੱਤੇ। ਜਦੋਂ ਉਸ ਦੇ ਗਾਹਕ ਨੇ ਵੇਖਿਆ ਕਿ ਉਸ ਦੀ ਧੀ ਦੀ ਸਿਹਤ ਵਿੱਚ ਸੁਧਾਰ ਨਹੀਂ ਹੋ ਰਿਹਾ ਤਾਂ ਉਸ ਨੇ ਪੁਲਿਸ ਕੋਲ ਸਿਕਾਇਤ ਕਰ ਦਿੱਤੀ। ਵੀਰਵਾਰ ਨੂੰ ਮੁਥਿਆਲੂ ਨੂੰ ਜਾਦੂ ਟੋਨਾ ਕਰਨ ਤੇ ਆਪਣੇ ਗਾਹਕ ਤੋਂ ਪੈਸੇ ਠੱਗਣ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ।










#punjabinews

No comments:

Post a Comment