[ad_1]
ਇਸਲਾਮਾਬਾਦ, 7 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਦੇ ਉਤਰ ਪੱਛਮੀ ਆਦਿ ਵਾਸੀ ਇਲਾਕੇ ਵਿੱਚ ਸਰਹੱਦੀ ਚੌਕੀਆਂ Ḕਤੇ ਅੱਤਵਾਦੀਆਂ ਦੇ ਹਮਲੇ ਵਿੱਚ ਫੌਜ ਦੇ ਛੇ ਜਵਾਨ ਮਾਰੇ ਗਏ ਹਨ। ਹਮਲਾਵਰ ਅਫਗਾਨਿਸਤਾਨ ਤੋਂ ਆਏ ਸਨ ਤੇ ਉਨ੍ਹਾਂ ਨੇ ਸਰਹੱਦ ਪਾਰ ਕਰਕੇ ਨਿਗਰਾਨੀ ਲਈ ਬਣੀ ਚੌਕੀਆਂ Ḕਤੇ ਹਮਲਾ ਕੀਤਾ। ਘਟਨਾ ਪਿੱਛੋਂ ਪਾਕਿਸਤਾਨ ਸਰਕਾਰ ਨੇ ਅਫਗਾਨਿਸਤਾਨ ਨੂੰ ਵਿਰੋਧ ਪ੍ਰਗਟਾਇਆ ਹੈ।
ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਦੇ ਮੁਤਾਬਕ ਅੱਤਵਾਦੀਆਂ ਨੇ ਕੱਲ੍ਹ ਮੋਹਮੰਦ ਤੇ ਖੈਬਰ ਇਲਾਕੇ ਦੀਆਂ ਚੌਕੀਆਂ ਉੱਤੇ ਹਮਲਾ ਕੀਤਾ। ਮੋਹਮੰਦ ਦੀਆਂ ਤਿੰਨ ਚੌਕੀਆਂ Ḕਤੇ ਤਾਇਨਾਤ ਪੰਜ ਜਵਾਨਾਂ ਨੇ ਮੁਕਾਬਲਾ ਕੀਤਾ, ਪਰ ਉਹ ਅੱਤਵਾਦੀਆਂ ਦੀ ਗੋਲੀ ਨਾਲ ਮਾਰੇ ਗਏ। ਇਕ ਜਵਾਨ ਖੈਬਰ ਇਲਾਕੇ ਵਿੱਚ ਮਾਰਿਆ ਗਿਆ। ਹਮਲਾਵਰਾਂ ਦੀ ਗਿਣਤੀ 10 ਸੀ। ਮੰਨਿਆ ਜਾਂਦਾ ਹੈ ਕਿ ਇਨ੍ਹਾਂ Ḕਚੋਂ ਕਈ ਮਾਰੇ ਗਏ। ਪਾਕਿਸਤਾਨੀ ਤਾਲਿਬਾਨ ਤੋਂ ਵੱਖ ਹੋਏ ਗੁੱਟ ਜਮਾਤ-ਉਲ-ਅਹਿਰਾਰ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਪਾਕਿਸਤਾਨੀ ਵਿਦੇਸ ਵਿਭਾਗ ਨੇ ਅਫਗਾਨੀ ਦੂਤਘਰ ਦੇ ਉਪ ਮੁਖੀ ਨੂੰ ਸੱਦ ਕੇ ਘਟਨਾ ‘ਚ ਸਖਤ ਵਿਰੋਧ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੂੰ ਸਰਹੱਦ ਟੱਪਣ ਤੋਂ ਰੋਕਣ ਲਈ ਪਾਕਿਸਤਾਨ ਦੀਆਂ ਕੋਸ਼ਿਸ਼ਾਂ ‘ਚ ਅਫਗਾਨਿਸਤਾਨ ਸਹਿਯੋਗ ਕਰੇ। ਪਾਕਿਸਤਾਨੀ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੇ ਕਿਹਾ ਕਿ ਅਫਗਾਨਿਸਤਾਨ ਵੀ ਆਪਣੀ ਸਰਹੱਦ ‘ਚ ਸੁਰੱਖਿਆ ਦਾ ਸਖਤ ਬੰਦੋਬਸਤ ਕਰੇ, ਤਾਂ ਹੀ ਅਜਿਹੀਆਂ ਘਟਨਾਵਾਂ ਰੁਕਣਗੀਆਂ।
[ad_2]
No comments:
Post a Comment