Tuesday, March 7, 2017

ਇਨਫੋਰਸਮੈਂਟ ਵੱਲੋਂ ਕੇ ਐਸ ਮੱਖਣ ਤੋਂ ਤਿੰਨ ਘੰਟੇ ਲੰਮੀ ਪੁੱਛਗਿੱਛ

[ad_1]




makhan
ਜਲੰਧਰ, 7 ਮਾਰਚ (ਪੋਸਟ ਬਿਊਰੋ)- ਗਾਇਕ ਅਤੇ ਅਦਾਕਾਰ ਕੇ ਐਸ ਮੱਖਣ ਤੋਂ ਕੱਲ੍ਹ ਈ ਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਤਿੰਨ ਘੰਟੇ ਤੋਂ ਵੱਧ ਸਮਾਂ ਪੁੱਛਗਿੱਛ ਕੀਤੀ। 10 ਮਾਰਚ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਚਰਚਾ ਵਿੱਚ ਆਈ ਹੋਈ ਫਿਲਮ ‘ਜੁਗਨੀ ਕਿਸੇ ਦੇ ਹੱਥ ਨਾ ਆਉਣੀ’ ਦੇ ਪ੍ਰੋਡਿਊਸਰ ਜਗਸੀਰ ਸਿੱਧੂ, ਕੇ ਐਸ ਮੱਖਣ ਨੂੰ ਫਿਲਮ ਦੇ ਨਿਵੇਸ਼ ਦੇ ਮਾਮਲੇ ‘ਚ ਪਹਿਲਾਂ ਈ ਡੀ ਨੇ ਨੋਟਿਸ ਭੇਜ ਕੇ ਸੱਦਿਆ ਸੀ।
ਕੇ ਐਸ ਮੱਖਣ 30 ਜਨਵਰੀ ਨੂੰ ਈ ਡੀ ਦਫਤਰ ਵਿੱਚ ਪੇਸ਼ ਹੋਏ ਸਨ। ਉਸ ਵੇਲੇ ਫਿਲਮ ਦੇ ਪ੍ਰੋਡਿਊਸਰ ਜਗਸੀਰ ਸਿੱਧੂ ਦਫਤਰ ‘ਚ ਨਹੀਂ ਆਏ ਸਨ। ਦੂਸਰੀ ਵਾਰ ਈ ਡੀ ਦਫਤਰ ਵਿੱਚ ਪੇਸ਼ ਹੋਏ ਕੇ ਐਸ ਮੱਖਣ ਦੁਪਹਿਰ ਬਾਅਦ ਇਕ ਵਜੇ ਦਫਤਰ ਵਿੱਚ ਪੁੱਜ ਗਏ, ਜਿਥੇ ਕਿ ਈ ਡੀ ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਉਨ੍ਹਾਂ ਤੋਂ ਲੰਬੀ ਪੁੱਛਗਿੱਛ ਕੀਤੀ। ਕੇ ਐਸ ਮੱਖਣ ਇਸ ਤੋਂ ਪਹਿਲਾਂ ਵੀ ਇਕ ਵਾਰ ਪੇਸ਼ ਹੋਏ ਸਨ ਅਤੇ ਬਾਅਦ ਵਿੱਚ ਈ ਡੀ ਨੇ ਉਨ੍ਹਾਂ ਨੂੰ ਤਲਬ ਕੀਤਾ ਸੀ, ਪਰ ਉਨ੍ਹਾਂ ਨੇ ਪੇਸ਼ ਹੋਣ ਲਈ ਕੱਲ੍ਹ ਦਾ ਸਮਾਂ ਲਿਆ ਸੀ। ਕੇ ਐਸ ਮੱਖਣ ਆਪਣੇ ਬੈਂਕ ਦੇ ਖਾਤਿਆਂ ਅਤੇ ਜਾਇਦਾਦ ਦੇ ਦਸਤਾਵੇਜ਼ ਈ ਡੀ ਕੋਲ ਜਮ੍ਹਾਂ ਕਰਾ ਚੁੱਕੇ ਸਨ, ਪਰ ਈ ਡੀ ਨੇ ਕੁਝ ਹੋਰ ਦਸਤਾਵੇਜ਼ਾਂ ਦੀ ਮੰਗ ਕੀਤੀ ਸੀ। ਫਿਲਮ ‘ਜੁਗਨੀ ਕਿਸੇ ਦੇ ਹੱਥ ਨਾ ਆਉਣੀ’ ਵਿੱਚ ਨਸ਼ਿਆਂ ਦੇ ਮਾਮਲੇ ਵਿੱਚ ਫਸਿਆ ਜਗਦੀਸ਼ ਭੋਲਾ ਵੀ ਖਲਨਾਇਕ ਦੀ ਭੂਮਿਕਾ ‘ਚ ਹੈ ਅਤੇ ਈ ਡੀ ਇਸ ਮਾਮਲੇ ਵਿੱਚ ਕਈ ਬਿੰਦੂਆਂ ਤੋਂ ਜਾਂਚ ਕਰ ਰਹੀ ਹੈ।
ਕੇ ਐਸ ਮੱਖਣ ਤੋਂ ਡਿਪਟੀ ਡਾਇਰੈਕਟਰ ਨੇ ਦਸਤਾਵੇਜ਼ ਹਾਸਲ ਕਰ ਲਏ ਹਨ ਅਤੇ ਉਨ੍ਹਾਂ ਕੇ ਐਸ ਮੱਖਣ ਨੂੰ ਕਿਹਾ ਹੈ ਕਿ ਜੇ ਲੋੜ ਪਈ ਤਾਂ ਉਨ੍ਹਾਂ ਤੋਂ ਹੋਰ ਦਸਤਾਵੇਜ਼ ਮੰਗਵਾਏ ਜਾ ਸਕਦੇ ਹਨ ਜਾਂ ਫਿਰ ਉਨ੍ਹਾਂ ਨੂੰ ਤਲਬ ਕੀਤਾ ਜਾ ਸਕਦਾ ਹੈ। ਫਿਲਮ ਦੇ ਪ੍ਰੋਡਿਊਸਰ ਆਉਂਦੇ ਦਿਨਾਂ ਵਿੱਚ ਈ ਡੀ ਦਫਤਰ ਸਾਹਮਣੇ ਪੇਸ਼ ਹੋ ਸਕਦੇ ਹਨ।











[ad_2]

No comments:

Post a Comment