Tuesday, March 7, 2017

ਜਾਅਲੀ ਦਸਤਾਵੇਜ਼ਾਂ ਨਾਲ ਸਕੂਟਰੀ ਫਾਈਨਾਂਸ ਕਰਾਉਣ ਵਾਲੇ ਫਸੇ

[ad_1]




jaali dastavej
ਜਲੰਧਰ, 7 ਮਾਰਚ (ਪੋਸਟ ਬਿਊਰੋ)- ਥਾਣਾ ਸਦਰ ਦੀ ਪੁਲਸ ਨੇ ਜਾਅਲੀ ਦਸਤਾਵੇਜ਼ ਤੇ ਜਾਅਲੀ ਆਈ ਡੀ ਪਰੂਫ ਨਾਲ ਵੱਖ-ਵੱਖ ਫਾਈਨਾਂਸ ਕੰਪਨੀਆਂ ਤੋਂ ਗੱਡੀਆਂ ਫਾਈਨਾਂਸ ਕਰਾਉਣ ਵਾਲੇ ਇੱਕ ਗਰੋਹ ਦਾ ਪਰਦਾ ਫਾਸ਼ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ 12 ਐਕਟਿਵਾ ਸਕੂਟਰੀਆਂ ਬਰਾਮਦ ਹੋਈਆਂ ਹਨ।
ਥਾਣਾ ਸਦਰ ਦੇ ਮੁਖੀ ਇੰਸਪੈਕਟਰ ਨਰੇਸ਼ ਕੁਮਾਰ ਜੋਸ਼ੀ ਦੀ ਅਗਵਾਈ ਹੇਠ ਪੁਲਸ ਨੇ ਇੱਕ ਔਰਤ ਸਮੇਤ ਇਸ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਪਰ ਗਿਰੋਹ ਦਾ ਮੁੱਖ ਸਰਗਣਾ ਬਲਾਕ ਸੰਮਤੀ ਦਾ ਮੈਂਬਰ ਅਮਿਤ ਭੱਟੀ ਅਜੇ ਫਰਾਰ ਹੈ। ਇਹ ਜਾਣਕਾਰੀ ਏ ਡੀ ਸੀ ਪੀ ਸਿਟੀ ਦੋ ਜਗਮੋਹਨ ਸਿੰਘ ਨੇ ਕੱਲ੍ਹ ਪ੍ਰੈੱਸ ਕਾਨਫਰੰਸ ਵਿੱਚ ਦਿੱਤੀ। ਏ ਡੀ ਸੀ ਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸੁਖਜਿੰਦਰ ਸਿੰਘ ਪੁੱਤਰ ਜਗਰੂਪ ਸਿੰਘ ਪਿੰਡ ਚੀਮਾ, ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਤੇ ਪੂਜਾ ਪਤਨੀ ਸਵਰਗੀ ਅਮਰਜੀਤ ਸਿੰਘ ਲੰਬੜ, ਦੀਪ ਨਗਰ ਜਲੰਧਰ ਕੈਂਟ ਜਾਅਲੀ ਦਸਤਾਵੇਜ਼ ਤੇ ਜਾਅਲੀ ਆਈ ਡੀ ਪਰੂਫ ਪਿੰਡ ਧੀਣਾ ਦੇ ਅਮਿਤ ਭੱਟੀ ਦੇ ਨਾਲ ਮਿਲ ਕੇ ਬਣਾਉਂਦੇ ਹਨ ਤੇ ਇਹ ਗਿਰੋਹ ਆਪਣੇ ਨਾਂਅ ਅਤੇ ਪਤੇ ਬਦਲ ਕੇ ਵੱਖ-ਵੱਖ ਫਾਈਨਾਂਸ ਕੰਪਨੀਆਂ ਤੋਂ ਐਕਟਿਵਾ ਫਾਈਨਾਂਸ ਕਰਵਾ ਕੇ ਵੱਖ-ਵੱਖ ਏਜੰਸੀਆਂ ਵਿੱਚੋਂ ਕੱਢਵਾ ਕੇ ਅੱਗੇ ਵੇਚਣ ਦਾ ਕੰਮ ਕਰਦਾ ਹੈ। ਪੁੱਛਗਿੱਛ ਤੋਂ ਪਤਾ ਲੱਗਾ ਕਿ ਇਹ ਫਾਈਨਾਂਸ ਕੀਤੀਆਂ ਐਕਟਿਵਾ ਨੂੰ ਮਨਜੀਤ ਸਿੰਘ ਬੀਰਾ (ਮਨਜੀਤ ਸਿੰਘ ਆਟੋ ਡੀਲਰ ਅਲੀ ਮੁਹੱਲਾ ਜਲੰਧਰ) ਨੂੰ ਵੇਚਦੇ ਸਨ। ਮਨਜੀਤ ਸਿੰਘ ਅੱਗੇ ਮਾਰਕੀਟ ਵਿੱਚ ਨੇਕੀ ਤੇ ਰਾਜਾ ਨਾਂਅ ਦੇ ਵਿਅਕਤੀਆਂ ਨੂੰ ਵੇਚਣ ਭੇਜਦਾ ਸੀ। ਗਰੋਹ ਦੇ ਮੈਂਬਰਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਇਨ੍ਹਾਂ ਦੇ ਨਾਲ ਹੋਰ ਕਿਹੜੇ ਲੋਕ ਜੁੜੇ ਹਨ। ਫਾਈਨਾਂਸ ਕੰਪਨੀਆਂ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਵੀ ਸਾਹਮਣੇ ਆਈ ਹੈ।
ਜਾਅਲੀ ਦਸਤਾਵੇਜ਼ ਤਿਆਰ ਕਰਨ ਵਾਲੇ ਗਿਰੋਹ ਦਾ ਸਰਗਣਾ ਅਮਿਤ ਭੱਟੀ ਧੀਣਾ ਕਾਂਗਰਸ ਦਾ ਆਗੂ ਸੀ ਤੇ ਕਾਂਗਰਸ ਦੀ ਟਿਕਟ ‘ਤੇ ਉਸ ਨੇ ਬਲਾਕ ਸੰਮਤੀ ਦੀ ਚੋਣ ਜਿੱਤੀ ਸੀ। ਹੁਣੇ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਮਿਤ ਭੱਟੀ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਸੀ ਤੇ ਉਸ ਨੇ ਚੋਣਾਂ ਵਿੱਚ ਵੀ ਅਕਾਲੀ ਦਲ ਲਈ ਸਰਗਰਮੀ ਨਾਲ ਕੰਮ ਕੀਤਾ ਸੀ।











[ad_2]

No comments:

Post a Comment