Tuesday, March 7, 2017

ਬੀਸੀ ਦੀ ਲਿਬਰਲ ਪਾਰਟੀ ਉੱਤੇ ਅਸਿੱਧੇ ਢੰਗ ਨਾਲ ਡੋਨੇਸ਼ਨ ਲੈਣ ਦਾ ਲੱਗਿਆ ਦੋਸ਼

[ad_1]




ਇਲੈਕਸ਼ਨ ਬੀਸੀ ਕਰੇਗੀ ਜਾਂਚchristy clark
ਵਿਕਟੋਰੀਆ, 7 ਮਾਰਚ (ਪੋਸਟ ਬਿਊਰੋ) : ਬ੍ਰਿਟਿਸ਼ ਕੋਲੰਬੀਆ ਦੇ ਲਿਬਰਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਫੰਡਰੇਜਿ਼ੰਗ ਪ੍ਰੈਕਟਿਸਿਜ਼ ਬਿਲਕੁਲ ਪਾਰਦਰਸ਼ੀ ਹਨ ਤੇ ਇਲੈਕਸ਼ਨ ਐਕਟ ਉਲੰਘਣਾ ਦੇ ਇਲੈਕਸ਼ਨਜ਼ ਬੀਸੀ ਵੱਲੋਂ ਕੀਤੇ ਜਾਣ ਵਾਲੇ ਮੁਲਾਂਕਣ ਲਈ ਪਾਰਟੀ ਪੂਰੀ ਤਰ੍ਹਾਂ ਸਹਿਯੋਗ ਕਰੇਗੀ। ਜਿ਼ਕਰਯੋਗ ਹੈ ਕਿ ਬੀਸੀ ਦੀ ਲਿਬਰਲ ਪਾਰਟੀ ਉੱਤੇ ਇਹ ਦੋਸ਼ ਲੱਗਿਆ ਹੈ ਕਿ ਕੁੱਝ ਲਾਬੀਕਾਰਾਂ ਵੱਲੋਂ ਅਸਿੱਧੇ ਢੰਗ ਨਾਲ ਡੋਨੇਸ਼ਨ ਦੇ ਕੇ ਪਾਰਟੀ ਨੂੰ ਫਾਇਦਾ ਪਹੁੰਚਾਇਆ ਗਿਆ ਹੈ।
ਡਿਪਟੀ ਪ੍ਰੀਮੀਅਰ ਤੇ ਲਿਬਰਲ ਪਾਰਟੀ ਦੇ ਕੈਂਪੇਨ ਚੇਅਰਮੈਨ ਰਿੱਚ ਕੋਲਮੈਨ ਨੇ ਸੋਮਵਾਰ ਨੂੰ ਆਖਿਆ ਕਿ ਅਜਿਹਾ ਕੋਈ ਪੁੱਠਾ ਕੰਮ ਨਹੀਂ ਹੈ ਜਿਹੜਾ ਅਸੀਂ ਕੀਤਾ ਹੋਵੇ ਤੇ ਇਲੈਕਸ਼ਨ ਬੀਸੀ ਤੋਂ ਕੋਈ ਵੀ ਚੀਜ਼ ਲੁਕਾਉਣ ਦੀ ਸਾਨੂੰ ਕੋਈ ਲੋੜ ਮਹਿਸੂਸ ਨਹੀਂ ਹੋ ਰਹੀ। ਉਨ੍ਹਾਂ ਆਖਿਆ ਕਿ ਹਕੀਕਤ ਇਹ ਹੈ ਕਿ ਸਾਡੀ ਪਾਰਟੀ ਨਿਯਮਾਂ ਉੱਤੇ ਚੱਲਣ ਵਾਲੀ ਪਾਰਟੀ ਹੈ।
ਬੀਸੀ ਦੇ ਚੀਫ ਇਲੈਕਟੋਰਲ ਅਧਿਕਾਰੀ ਕੀਥ ਆਰਚਰ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਇਲੈਕਸ਼ਨ ਬੀਸੀ ਇਨ੍ਹਾਂ ਦੋਸ਼ਾਂ ਦਾ ਮੁਲਾਂਕਣ ਕਰੇਗੀ ਕਿ ਸੱਤਾਧਾਰੀ ਪਾਰਟੀ ਨੂੰ ਅਸਿੱਧੇ ਤੌਰ ਉੱਤੇ ਸਿਆਸੀ ਲਾਹਾ ਪਹੁੰਚਾਇਆ ਗਿਆ ਤੇ ਇਲੈਕਸ਼ਨ ਐਕਟ ਦੀ ਉਲੰਘਣਾ ਵੀ ਕੀਤੀ ਗਈ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ 10,000 ਡਾਲਰ ਤੱਕ ਦਾ ਜੁਰਮਾਨਾ ਤੇ ਇੱਕ ਸਾਲ ਦੀ ਸਜ਼ਾ ਤੇ ਜਾਂ ਫਿਰ ਦੋਵੇਂ ਹੋ ਸਕਦੀਆਂ ਹਨ।











[ad_2]

No comments:

Post a Comment